ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾ  ਹੀ ਵਧਦਾ ਹੈ

ss1

ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾ  ਹੀ ਵਧਦਾ ਹੈ

 ਸਤਵਿੰਦਰ ਕੌਰ  ਸੱਤੀ-(ਕੈਲਗਰੀ)- ਕੈਨੇਡਾ 

satwinder_7@hotmail.com

ਬੰਦੇ, ਪਸ਼ੂਆਂ, ਜਾਨਵਰਾਂ ਦਾ ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾਂ ਹੀ ਵਧਦਾ ਹੈ। ਇਹ ਬਹੁਤ ਕੁੱਝ ਸਿੱਖ ਸਕਦੇ ਹਨ। ਕਿਸੇ ਦਾ ਦਿਮਾਗ਼ ਕੁੱਝ ਨਾਂ ਕੁੱਝ ਸਿੱਖਣ ਦੇ ਕਾਬਲ ਹੁੰਦਾ ਹੈ। ਜੇ ਦਿਮਾਗ਼ ਚੰਗੇ ਪਾਸੇ ਵਰਤਿਆ ਜਾਵੇ ਤਰੱਕੀ ਕਰਦਾ ਹੈ। ਸਿੱਖਿਆ ਹੋਈਆ ਚੰਗੀਆਂ ਆਦਤਾਂ ਸੁਧਰਨ ਵਿੱਚ ਕੰਮ ਆਉਂਦੀਆਂ ਹਨ। ਬੰਦੇ, ਪਸ਼ੂਆਂ, ਜਾਨਵਰਾਂ ਨੂੰ ਜਿਵੇਂ ਵੀ ਬਣਾਉਣਾ ਹੋਵੇ। ਉਨ੍ਹਾਂ ਨੂੰ ਜਨਮ ਤੋਂ ਹੀ ਵੈਸਾ ਕਰਨ ਲਈ ਸਿਖਾਇਆ ਜਾਵੇ। ਰੌਬੀ ਨੇ ਪਿਛਲੇ ਕਮਰੇ ਵਿੱਚ ਜੈਕੀ ਨਾਮ ਦਾ ਕੁੱਤਾ ਰੱਖਿਆ ਹੋਇਆ ਸੀ। ਇਹ ਮਸਾਂ ਪੰਜ ਕੁ ਕਿੱਲੋ ਦਾ ਸੀ। ਭੂਰੀ ਤੇ ਚਿੱਟੀ ਜੱਤ ਵਾਲਾ ਸੀ। ਕੰਨ ਲੰਬੇ ਲਮਕ ਰਹੇ ਸਨ। ਉਹ ਕੁੱਤਾ ਕਦੇ ਵੀ ਆਮ ਕੁੱਤਿਆਂ ਵਾਂਗ ਭੌਂਕਿਆ ਨਹੀਂ ਸੀ। ਉਹ ਘਰ ਆਉਣ ਵਾਲੇ ਹਰ ਬੰਦੇ ਨੂੰ ਜਾਣਦਾ ਸੀ। ਜਦੋਂ ਕੋਈ ਦਰ ਉੱਤੇ ਆ ਜਾਂਦਾ ਸੀ। ਬਿਲ ਬੱਝਣ ਤੋਂ ਪਹਿਲਾਂ ਹੀ ਉਸ ਨੂੰ ਵਿੜਕ ਆ ਜਾਂਦੀ ਸੀ। ਉਹ ਕਦੇ ਰੌਬੀ ਵੱਲ ਭੱਜਦਾ ਸੀ। ਕਦੇ ਦਰਵਾਜ਼ੇ ਵੱਲ ਜਾਂਦਾ ਸੀ। ਆਪਦਾ ਇੱਕ ਪੰਜਾ ਚੱਕ ਕੇ ਹੱਥ ਮਿਲਾਉਂਦਾ ਸੀ। ਫਿਰ ਉਸ ਦੇ ਅੱਗੇ-ਅੱਗੇ ਚੱਲ ਕੇ, ਸੋਫ਼ੇ ਮੂਹਰੇ ਜਾ ਕੇ ਖੜ੍ਹ ਜਾਂਦਾ ਸੀ। ਅਗਲੇ ਨੂੰ ਪੂਰੀ ਤਰਾ ਬੈਠਣ ਲਈ ਸਮਝਾ ਦਿੰਦਾ ਸੀ। ਜਦੋਂ ਉਹ ਆਪਦੇ ਸੋਫ਼ੇ ਉੱਤੇ ਬੈਠ ਜਾਂਦਾ ਸੀ। ਕਿਸੇ ਬਜ਼ੁਰਗ ਬੁੱਢੇ ਵਾਂਗ ਮਹਿਮਾਨ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਜਦੋਂ ਚਾਹ, ਪਾਣੀ ਵਾਲੇ ਭਾਂਡੇ ਖ਼ਾਲੀ ਹੋ ਜਾਂਦੇ ਸਨ। ਜੈਕੀ ਫਿਰ ਕਿਚਨ, ਸੋਫ਼ਿਆਂ ਤੱਕ ਗੇੜੇ ਲਗਾਉਣ ਲੱਗ ਜਾਂਦਾ ਸੀ। ਰਸੋਈ ਵਿੱਚ ਖੜ੍ਹੀਆਂ ਮੈਡੀ ਤੇ ਨੀਲਮ ਸਮਝ ਜਾਂਦੀਆਂ ਸਨ। ਜੈਕੀ ਦਾ ਇਸ ਤਰਾਂ ਟਹਿਲਣ ਦਾ ਕੀ ਮਕਸਦ ਹੈ?

 ਆਪੇ ਸਮੇਂ ਸਿਰ ਖਾਣਾ ਖਾਂਦਾ ਸੀ। ਬੰਦਿਆਂ ਵਾਂਗ ਬਾਥਰੂਮ ਵਰਦਾ ਸੀ। ਰਾਤ ਨੂੰ ਆਪੇ ਪਿਛਲੇ ਕਮਰੇ ਵਿੱਚ ਜਾ ਕੇ ਬੈਠ ਜਾਂਦਾ ਸੀ। ਮੈਡੀ, ਨੀਲਮ ਤੇ ਰੌਬੀ ਦੇ ਕੰਮ ਤੇ ਜਾਣ ਸਮੇਂ ਵੀ ਉਸ ਨੂੰ ਪਤਾ ਹੁੰਦਾ ਸੀ। ਉੱਠਣ ਦਾ ਸਮਾਂ ਹੋ ਗਿਆ ਹੈ। ਹਰ ਇੱਕ ਦੇ ਰੂਮ ਦੇ ਡੋਰ ਉੱਤੇ ਸਿਰ, ਪੌਚੇ ਮਾਰ ਕੇ ਖੜਕਾ ਕਰਦਾ ਸੀ। ਸ਼ਾਮ ਨੂੰ ਆਉਣ ਸਮੇਂ ਵਿੰਡੋ ਵਿੱਚ ਬੈਠਾ ਹੁੰਦਾ ਸੀ। ਉਨ੍ਹਾਂ ਨੂੰ ਘਰ ਆਇਆ ਦੇਖ ਕੇ, ਕਲਾ-ਬੀਜੀਆਂ ਲਗਾਉਣ ਲੱਗ ਜਾਂਦਾ ਸੀ। ਅੱਗੇ ਪਿੱਛੇ ਫਿਰ ਕੇ ਪੈਰ ਚੱਟਦਾ ਸੀ। ਫੈਮਲੀ ਮੈਂਬਰ ਵਾਂਗ ਰਹਿੰਦਾ ਸੀ। ਗਰਮੀਆਂ ਨੂੰ ਗਾਰਡਨ ਵਿੱਚ ਕਈ ਤਰਾਂ ਦੇ ਜਾਨਵਰ ਆਉਂਦੇ ਸਨ। ਰੌਬੀ ਸਾਰਿਆਂ ਲਈ ਖਾਣ-ਪੀਣ ਲਈ ਖੁੱਲ੍ਹੇ ਭਾਂਡੇ ਵਿੱਚ ਪਾ ਕੇ ਖਾਣਾ ਰੱਖ ਦਿੰਦਾ ਸੀ। ਜੈਕੀ ਵੀ ਉਨ੍ਹਾਂ ਨਾਲ ਖੇਡਣ ਲੱਗ ਜਾਂਦਾ ਸੀ। ਆਂਢ-ਗੁਆਂਢ ਦੇ ਬਿੱਲੀਆਂ ਕੁੱਤੇ ਆ ਜਾਂਦੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਬੰਦਿਆਂ ਵਾਂਗ ਜੈਕੀ ਦਾ ਵੀ ਇੰਨਾ ਨਾਲ ਮਿਲ ਵਰਤਣ ਸੀ। ਸਾਊ ਜਿਹਾ ਬਣ ਕੇ ਉਨ੍ਹਾਂ ਦੇ ਅੱਗੇ ਪਿੱਛੇ ਘੁੰਮਦਾ ਸੀ। ਫਿਰ ਹੋਲੀ-ਹੋਲੀ ਸਾਰੇ ਰਲ ਕੇ ਸ਼ਰਾਰਤਾਂ ਕਰਦੇ ਸਨ। ਖੇਡਦੇ ਸਨ। ਆਪਸ ਵਿੱਚ ਖਾਣ ਸਮੇਂ ਵੀ ਨਹੀਂ ਲੜਦੇ ਸਨ। ਸਾਰੇ ਹੀ ਟਰੇਡ ਸਨ। ਉਨ੍ਹਾਂ ਦੀਆਂ ਆਦਤਾਂ ਸੁਧਰੀਆਂ ਹੋਈਆਂ ਸਨ।

 ਰੌਬੀ ਘਰੇ ਬਲੂੰਗੜਾ ਵੀ ਲੈ ਆਇਆ ਸੀ। ਬਿੱਲੀ ਦਾ ਬੱਚਾ ਜਿੰਮੀ ਜਿਸ ਦਿਨ ਆਇਆ ਸੀ। ਉਹ ਛਾਲਾਂ ਮਾਰਦਾ ਭੱਜਿਆ ਫਿਰਦਾ ਹੈ। ਕਈ ਘਰ ਦੇ ਭਾਂਡੇ ਤੋੜ ਦਿੱਤੇ ਸਨ। ਕਦੇ ਝੋਰ ਲਾ ਕੇ, ਰੌਬੀ ਵੱਲ ਦੇਖਦਾ ਸੀ। ਫਿਰ ਰੌਬੀ ਨੂੰ ਡਾਹ ਨਹੀਂ ਦੇ ਰਿਹਾ ਸੀ। ਮਸਾਂ ਫੜ ਕੇ, ਰੌਬੀ ਉਸ ਨੂੰ ਕਿੱਟ ਵਿੱਚ ਬੰਦ ਕਰਦਾ ਸੀ। ਜੈਕੀ ਉਸ ਕੋਲੇ ਜਾ ਕੇ ਖੇਡਣ ਦੀ ਕੋਸ਼ਿਸ਼ ਕਰਦਾ ਸੀ। ਛੇਤੀ ਹੀ ਜਿੰਮੀ ਦੀ ਸਮਝ ਵਿੱਚ ਆਉਣ ਲੱਗ ਗਿਆ ਸੀ। ਉਹ ਵੀ ਜੈਕੀ ਨਾਲ ਲਾਡੀਆਂ ਕਰਨ ਲੱਗ ਗਿਆ। ਕੁੱਝ ਹੀ ਦਿਨਾਂ ਵਿੱਚ ਉਹ ਜੈਕੀ ਦੀਆਂ ਸਾਰੀਆਂ ਆਦਤਾਂ ਸਿੱਖ ਗਿਆ। ਜਿੰਮੀ ਨੇ ਆਪਦੀ ਮਾਂ ਤੋਂ ਸ਼ੁਰੂ ਵਿੱਚ ਸਿੱਖਿਆ ਸੀ। ਪਹਿਲਾਂ ਉਹ ਮਿੱਟੀ ਪੱਟਦਾ ਸੀ। ਫਿਰ ਉਸ ਟੋਏ ਪੱਟੇ ਵਿੱਚ ਛਿੱਟ ਕਰਦਾ ਸੀ। ਉੱਤੇ ਮਿੱਟੀ ਪਾ ਦਿੰਦਾ ਸੀ। ਉਸ ਲਈ ਠੰਢ ਵਿੱਚ ਵੀ ਦਰਵਾਜ਼ੇ ਵਿੱਚ ਬਾਹਰ ਆਉਣ-ਜਾਣ ਨੂੰ ਛੋਟੀ ਜਿਹੀ ਮੋਰੀ ਰੱਖੀ ਹੋਈ ਸੀ। ਜੋ ਜਿੰਮੀ ਦੇ ਲੰਘਣ ਪਿੱਛੋਂ ਆਪੇ ਬੰਦ ਹੋ ਜਾਂਦੀ ਸੀ। ਸ਼ਾਮ ਦੇ ਸਮੇਂ ਜਿੰਮੀ, ਜੈਕੀ ਤੇ ਰੌਬੀ ਦੌੜਨ ਜਾਂਦੇ ਸਨ। ਦੋਨੇਂ ਰੌਬੀ ਤੋਂ ਪਹਿਲਾਂ ਹੀ ਤਿਆਰ ਹੋ ਕੇ ਦਰਾਂ ਮੂਹਰੇ ਬੈਠ ਜਾਂਦੇ ਸਨ। ਰੌਬੀ ਨੂੰ ਪਿੱਛੇ ਛੱਡ ਕੇ, ਰੇਸ ਵਿੱਚ ਜਿੱਤ ਜਾਂਦੇ ਸਨ। ਦੋਨੇਂ ਉਸ ਤੋਂ ਪਹਿਲਾਂ ਘਰ ਆ ਜਾਂਦੇ ਸਨ। ਮੈਡੀ, ਨੀਲਮ ਇੰਨਾ ਤੋਂ ਡਰਦੀਆਂ ਸਨ। ਦੋਨੇਂ ਹੀ ਸਮਝਦੇ ਸਨ। ਉਨ੍ਹਾਂ ਨੇੜੇ ਘੱਟ ਹੀ ਹੁੰਦੇ ਸਨ। ਦੋਨੇਂ ਬੱਚਿਆਂ ਵਾਂਗ ਰੌਬੀ ਦਾ ਸਾਥ ਦਿੰਦੇ ਸਨ। ਇੱਕ ਦਿਨ ਘਰ ਵਿੱਚ ਚੋਰ ਆ ਗਏ। ਕੋਈ ਘਰ ਨਹੀਂ ਸੀ। ਜਿੰਮੀ ਤੇ ਜੈਕੀ ਨੂੰ ਜਦੋਂ ਸਮਝ ਲੱਗੀ। ਉਨ੍ਹਾਂ ਨੇ ਦੋਂਨਾਂ ਚੋਰਾ ਨੂੰ ਪੌਚਿਆਂ, ਨੂੰਹੁਦਰਾਂ ਨਾਲ ਖੂਨੋਂ-ਖੂਨ ਕਰ ਦਿੱਤਾ। ਚੋਰਾ ਨੂੰ ਬਾਹਰ ਵੀ ਨਹੀਂ ਜਾਣ ਦਿੱਤਾ। ਜਿੰਮੀ ਤੇ ਜੈਕੀ ਇੱਕ-ਇੱਕ ਨੇ ਦੋਨੇਂ ਚੋਰਾ ਨੂੰ ਕਾਬੂ ਕੀਤਾ ਹੋਇਆ ਸੀ। ਚੋਰਾ ਨੇ ਵੀ ਜਿੰਮੀ ਤੇ ਜੈਕੀ ਦੇ ਬਹੁਤ ਸੱਟਾ ਮਾਰੀਆਂ। ਜਦੋਂ ਮੈਡੀ ਘਰ ਆਈ। ਉਸ ਨੇ ਹਲਾਤ ਦੇਖ ਕੇ ਪੁਲਿਸ ਨੁੰ ਫੋਨ ਕਰ ਦਿਤਾ। ਪੁਲਿਸ ਵਾਲੇ ਚੋਰਾਂ ਨੂੰ ਫੜ ਕੇ ਲੈ ਗਏ। ਜਿੰਮੀ ਤੇ ਜੈਕੀ ਨੂੰ ਜਾਨਵਰਾਂ ਦੇ ਡਾਕਟਰ ਲਿਜਾਇਆ ਗਿਆ। ਜਾਨਵਰ, ਪਸ਼ੂ ਹੀ ਬੰਦੇ ਲਈ ਵਫ਼ਦਾਰ ਹੁੰਦੇ ਹਨ।

print
Share Button
Print Friendly, PDF & Email