16 ਤੋਂ 18 ਜੁਲਾਈ ਤਕ ਰਹੇਗਾ ਰੋਡਵੇਜ ਬੱਸਾਂ ਦਾ ਚੱਕਾ ਜਾਮ

ss1

16 ਤੋਂ 18 ਜੁਲਾਈ ਤਕ ਰਹੇਗਾ ਰੋਡਵੇਜ ਬੱਸਾਂ ਦਾ ਚੱਕਾ ਜਾਮ

ਸ਼ਾਹਕੋਟ ਵਿਧਾਨਸਭਾ ਚੋਣਾਂ ਦੇ ਦੌਰਾਨ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੁਆਰਾ ਕੀਤਾ ਵਚਨ ਪੂਰਾ ਕਰਨ ਦੇ ਟਾਲਮਟੋਲ ਦੇ ਖਿਲਾਫ ਪਨਬਸ ਅਤੇ ਪੰਜਾਬ ਰੋਡਵੇਜ ਵਿੱਚ ਕੰਮ ਕਰ ਰਹੇ ਠੇਕਾ ਮੁਲਾਜਮਾਂ ਨੇ ਆਪਣੇ ਸੰਘਰਸ਼ ਨੂੰ ਤੇਜ ਕਰਨ ਦਾ ਐਲਾਨ ਕਰ ਦਿਤਾ ਹੈ। ਕਿਹਾ ਜਾ ਰਿਹਾ ਹੈ ਕਿ 16 ਤੋਂ 18 ਜੁਲਾਈ ਤਕ 3 ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ।

ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕੇ 17 ਜੁਲਾਈ ਨੂੰ ਪੰਜਾਬ ਰੋਡਵੇਜ ਦੇ ਮੁਲਾਜਿਮ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਘਰ ਦਾ ਘਿਰਾਓ ਕਰਨਗੇ ।ਪੰਜਾਬ ਰੋਡਵੇਜ ਦੇ ਠੇਕਾ ਮੁਲਾਜਮਾ ਨੇ ਹੜਤਾਲ ਨੂੰ ਸਫਲ ਬਣਾਉਣ ਲਈ ਗੇਟ ਰੈਲੀ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੰਤਰੀ ਨੂੰ ਠੇਕਾ ਮੁਲਾਜਮਾ ਨੂੰ ਝੂਠੇ ਵਾਦੇ ਕਰ ਚੋਣ ਜਿੱਤਣਾ ਹੁਣ ਮਹਿੰਗਾ ਪਵੇਗਾ । ਮਿਲੀ ਜਾਣਕਾਰੀ ਮੁਤਾਬਿਕ ਰੋਡਵੇਜ ਮੁਲਾਜਿਮਾਂ ਨੇ ਪਹਿਲਾਂ 23 ਮਈ ਨੂੰ ਹੜਤਾਲ ਦੀ ਘੋਸ਼ਣਾ ਕੀਤੀ ਸੀ  ਪਰ ਉਸ ਸਮੇਂ ਸ਼ਾਹਕੋਟ ਚੋਣਾਂ ਕਰੀਬ ਹੋਣ ਦੇ ਕਾਰਨ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਰੋਡਵੇਜ ਮੁਲਾਜਿਮ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਅਧਿਕਾਰੀਆਂ ਨੂੰ 21 ਮਈ ਨੂੰ ਕਿਹਾ ਸੀ ਕਿ ਪੰਜਾਬ ਰੋਡਵੇਜ ਅਤੇ ਪਨਬਸ ਵਿਚ ਕੰਮ ਕਰ ਰਹੇ ਠੇਕਾ ਮੁਲਾਜਮਾਂ ਦੀਆਂ ਮੰਗਾ ਪੂਰੀ ਤਰ੍ਹਾਂ ਜਾਇਜ ਹਨ । ਦਸਿਆ ਜਾ ਰਿਹਾ ਹੈ ਕੇ ਚੋਣ ਜਿੱਤਣ ਤੋਂ ਬਾਅਦ ਹੀ ਟਰਾਂਸਪੋਰਟ ਮੰਤਰੀ ਆਪਣੇ ਵਾਦੇ ਤੋਂ ਵੀ ਮੁੱਕਰ ਗਈ ।ਤੁਹਾਨੂੰ ਦਸ ਦੇਈਏ ਕੇ ਠੇਕਾ ਮੁਲਾਜਮਾਂ ਦੀ ਮੰਗ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਨੂੰ ਰੇਗੂਲਰ ਨਹੀਂ ਕਰਦੀ ਹੈ ,ਤਦ ਤਕ ਉਨ੍ਹਾਂ ਦਾ ਮਿਹਨਤਾਨਾ ਚੰਡੀਗੜ ਟਰਾਂਸਪੋਰਟ ਕਾਰਪੋਰੇਸ਼ਨ ਦੇ ਬਰਾਬਰ ਕੀਤਾ ਜਾਵੇ । ਪੰਜਾਬ ਵਿੱਚ ਠੇਕੇ ਉਤੇ ਕੰਮ ਕਰਨ ਵਾਲੇ ਲਗਭਗ 2400 ਡਰਾਇਵਰਾ ਨੂੰ 10 ਹਜਾਰ ਰੁਪਏ ਮਹੀਨਾ , ਕੰਡਕਟਰ ਨੂੰ 8 – 9 ਹਜਾਰ ਰੁਪਏ ਮਹੀਨਾ ਮਿਲਦਾ ਹੈ , ਜਦੋਂ ਕਿ ਚੰਡੀਗੜ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਠੇਕੇ ਉਤੇ ਕੰਮ ਕਰਨ ਵਾਲੇ ਡਰਾਇਵਰ ਨੂੰ 18000 ਰੁਪਏ , ਕੰਡਕਟਰ ਨੂੰ 16 ਹਜਾਰ ਰੁਪਏ ਮਹੀਨਾ ਮਿਹਨਤਾਨਾ ਮਿਲਦਾ ਹੈ । ਮੁਲਾਜਮਾ ਦਾ ਕਹਿਣਾ ਹੈ ਕਿ ਜਲਦੀ ਤੋਂ ਸਾਡੀਆਂ ਮੰਗ ਨੂੰ ਪੂਰਾ ਕੀਤਾ ਜਾਵੇ। ਜੇਕਰ ਸਰਕਾਰ ਸਾਡੀਆਂ ਮੰਗਾ ਨੂੰ ਪੂਰਾ ਨਹੀਂ ਕਰਦੀ ਤਾ ਸਾਡੀ ਹੜਤਾਲ ਬਰਕਰਾਰ ਵੀ ਰਹਿ ਸਕਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *