ਸ਼ਿਕਾਗੋ ਦਾ ਪੰਜਾਬ ਸਪੋਰਟਸ ਐਡ ਖੇਡ ਤੇ ਸੱਭਿਆਚਾਰਿਕ ਮੇਲਾ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆਂ

ss1

ਸ਼ਿਕਾਗੋ ਦਾ ਪੰਜਾਬ ਸਪੋਰਟਸ ਐਡ ਖੇਡ ਤੇ ਸੱਭਿਆਚਾਰਿਕ ਮੇਲਾ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆਂ

ਨਿਊਯਾਰਕ ,12 ਜੁਲਾਈ ( ਰਾਜ ਗੋਗਨਾ )— ਹਰ ਸਾਲ ਦੀ ਤਰਾਂ ਇਸ ਸਾਲ ਵੀ 15 ਵੇਂ ਸਾਲ ਚ’ ਪ੍ਰਵੇਸ਼ ਹੋਿੲਆ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ ਇਹ ਖੇਡ ਮੇਲਾ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ ਯਾਦ ਰਹੇ ਕਿ ਇਸ ਨੂੰ ਸ਼ੁਰੂ ਹੋਏ 15 ਸਾਲ ਹੋ ਗਏ ਤੇ 15 ਸਾਲਾ ਤੋ ਇਸਦਾ ਪਹਿਲਾ ਇਨਾਮ ਸ ਦਰਸ਼ਨ ਸਿੰਘ ਧਾਲੀਵਾਲ ਸ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ ,ਸ ਚਰਨਜੀਤ ਸਿੰਘ ਰੱਖੜਾ ਦੇ ਪਰਿਵਾਰ ਵੱਲੋਂ ਉਨਾਂ ਦੇ ਸਵਰਗੀ: ਪਿਤਾ ਬਾਪੂ ਸ ਕਰਤਾਰ ਸਿੰਘ ਧਾਲੀਵਾਲ ਜੀ ਨੂੰ ਸਮਰਪਿਤ ਹੁੰਦਾ ਹੈ।ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੋਰ ਤੇ ਸਟੇਟ ਇਲੋਨਾਏ ਦੇ ਗਵਰਨਰ Bruse Rainer ,ਸ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ ,ਤੇ ਸਾਬਕਾ ਖ਼ਜ਼ਾਨਾ ਮੰਤਰੀ ਸ ਪਰਮਿੰਦਰ ਸਿੰਘ ਢੀਡਸਾ ਵਿਸ਼ੇਸ਼ ਤੋਰ ਤੇ ਦਾ ਸ਼ਾਮਲ ਹੋਏ ਜੋ ਪੰਜਾਬੀ ਭਾਈਚਾਰੇ ਚ’ ਗਹਿਰੀ ਛਾਪ ਛੱਡ ਗਏ ।

ਜਿੱਥੇ ਸਟੇਟ ਦੇ ਗਵਰਨਰ ਨੇ ਪੰਜਾਬੀ ਭਾਈਚਾਰੇ ਨੂੰ ਉਨਾਂ ਦੇ ਅਮਰੀਕਾ ਵਿੱਚ ਯੋਗਦਾਨ ਲਈ ਸਰਾਹਣਾ ਕੀਤੀ ਉੱਥੇ ਭਾਈਚਾਰੇ ਦੇ ਲੋਕਾਂ ਨੂੰ ਬੜੇ ਪਿਆਰ ਨਾਲ ਮਿਲ ਕੇ ਭਾਈਚਾਰੇ ਦੇ ਦਿਲ ਜਿੱਤੇ। ਇਸ ਮੇਲੇ ਨੂੰ ਕਾਮਯਾਬ ਕਰਨ ਵਿੱਚ ਮੋਹਰੀ ਕਲੱਬ ਮੈਂਬਰ ਸ.ਅਮਰੀਕ ਸਿੰਘ ਅਮਰ ਕਾਰਪੇਟ ਸ਼ਿਕਾਗੋ , ਸ:ਹੈਪੀ ਹੀਰ ,ਸ: ਜਸਕਰਨ ਸਿੰਘ ਧਾਲੀਵਾਲ ਤੇ ਹੋਰ ਮੈਂਬਰਾਂ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਰਿਹਾ। ਹਰ ਸਾਲ ਦੀ ਤਰਾਂ ਕਬੱਡੀ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ਅਤੇ ਭਾਰੀ ਗਿਣਤੀ ਚ’ ਹਾਜਿਰ ਖੇਡ ਦਰਸ਼ਕਾਂ ਦੇ ਮਨ ਪਰਚਾਵੇ ਲਈ ਵਾਰਿਸ ਭਰਾਵਾਂ ਦਾ ਖੁਲਾ ਅਖਾੜਾ ਲਾਇਆ ਗਿਆ ਅਤੇ ਜੇਤੂ ਟੀਮਾਂ ਨੂੰ ਕਲੱਬ ਦੇ ਯਾਦਗਾਰੀ ਕੱਪ ਦੇ ਕੇ ਨਿਵਾਜਿਆਂ ਗਿਆ ।

print
Share Button
Print Friendly, PDF & Email