ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗ: ਭੱਠਾ ਸਾਹਿਬ ਲਿਆਂਦੇ: ਸਿੰਘ ਸਾਹਿਬ ਗਿ:ਰਘਬੀਰ ਸਿੰਘ

ss1

ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗ: ਭੱਠਾ ਸਾਹਿਬ ਲਿਆਂਦੇ: ਸਿੰਘ ਸਾਹਿਬ ਗਿ:ਰਘਬੀਰ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਲੋਕਾਂ ਦੇ ਦੁੱਖ ਦੂਰ ਕਰਨ ਦਾ ਕਰਦੀ ਸੀ ਬੀਬੀ ਢੌਂਗ

ਸ੍ਰੀ ਅਨੰਦਪੁਰ ਸਾਹਿਬ 10 ਜੁਲਾਈ (ਦਵਿੰਦਰਪਾਲ ਸਿੰਂਘ/ਅੰਕੁਸ਼): ਸਾਇੰਸ ਦੇ ਇਸ ਜੁਗ ਵਿਚ ਵੀ ਕੁੱਝ ਭੁੱਲੜ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਕਰਨ ਦੀ ਬਜਾਏ ਪੁੱਛਾਂ ਅਤੇ ਟੂਣੇ-ਟਾਮਣਾਂ ਤੇ ਵਿਸ਼ਵਾਸ਼ ਕਰਦੇ ਹਨ। ਇਸ ਦੀ ਉਦਾਹਰਣ ਉਸ ਵੇਲੇ ਸਾਮਣੇ ਆਈ ਜਦੋਂ ਸਤਿਕਾਰ ਕਮੇਟੀ ਕੁਰਾਲੀ ਵਲੋਂ ਫੋਨ ਤੇ ਮਿਲੀ ਜਾਣਕਾਰੀ ਤੇ ਤੁਰੰਤ ਕਾਰਵਾਈ ਕਰਦਿਆਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਦਿੱਤੀ ਹਦਾਇਤ ਤੇ ਗੁਰਦੁਆਰਾ ਭੱਠਾ ਸਾਹਿਬ ਰੋਪੜ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਨੇ ਪਿੰਡ ਅਕਬਰਪੁਰ ਜਿਲਾ ਰੋਪੜ ਤੋਂ ਇਕ ਪੁੱਛਾਂ ਦੇਣ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਗੁਰਦੁਆਰਾ ਭੱਠਾ ਸਾਹਿਬ ਰੋਪੜ ਵਿਖੇ ਲਿਆਕੇ ਸੁਸ਼ੋਭਿਤ ਕੀਤੇ ਤੇ ਬੀਬੀ ਪਾਸੋਂ ਅੱਗੇ ਤੋਂ ਪਿੰਡ ਦੇ ਪੱਤਵੰਤੇ ਸਜਣਾ ਦੀ ਹਾਜ਼ਰੀ ਵਿਚ ਇਹੋ ਜਿਹੇ ਕੰਮ ਤੋਂ ਤੋਬਾ ਕਰਨ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦਾ ਲਿਖਤੀ ਭਰੋਸਾ ਵੀ ਦਵਾਇਆ।
ਇਹ ਬੀਬੀ ਆਪਣੇ ਘਰ ਅੰਦਰ ਕਿਸੇ ਬਾਬੇ ਦੀ ਸਮਾਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਲੋਕਾਂ ਦੇ ਦੁੱਖ ਦੂਰ ਕਰਨ ਦਾ ਢੋਂਗ ਕਰਦੀ ਸੀ। ਇਸ ਬੀਬੀ ਦੇ ਘਰ ਵਿਚ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਸਨ ਜਿਨਾਂ ਦੀ ਸੇਵਾ ਸੰਭਾਲ ਵੀ ਠੀਕ ਢੰਗ ਨਾਲ ਨਹੀ ਹੁੁੰਦੀ ਸੀ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੂਹ ਸਿੱਖ ਸੰਗਤਾਂ ਨੂੰ ਅਜਿਹੇ ਢੋਗੀਆਂ ਦੇ ਪਿੱਛੇ ਨਾ ਲੱਗਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਨਿਸਚਾ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮੀਤ ਮੈਨੇਜਰ ਪਲਵਿੰਦਰ ਸਿੰਘ, ਅਕਾਉਟੈਟ ਕਰਮਜੀਤ ਸਿੰਘ, ਗੁਰਮੀਤ ਸਿੰਘ ਆਰ.ਕੇ., ਬਲਜੀਤ ਸਿੰਘ ਐਸ.ਕੇ ਅਤੇ ਭਾਈ ਉਤਮ ਸਿੰਘ ਗ੍ਰੰਥੀ ਹਾਜ਼ਰ ਸਨ।

print
Share Button
Print Friendly, PDF & Email