ਨਿਰਭੈਆ ਬਲਾਕਾਰ ਮਾਮਲੇ ‘ਚ ਫਾਂਸੀ ਦੀ ਸਜ਼ਾ ਬਰਕਰਾਰ, ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਰਿਵੀਊ ਪਟੀਸ਼ਨ ਕੀਤੀ ਖਾਰਜ

ss1

ਨਿਰਭੈਆ ਬਲਾਕਾਰ ਮਾਮਲੇ ‘ਚ ਫਾਂਸੀ ਦੀ ਸਜ਼ਾ ਬਰਕਰਾਰ, ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਰਿਵੀਊ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ, 9 ਜੁਲਾਈ – ਨਿਰਭੈਆ ਸਮੂਹਿਕ ਬਲਾਤਕਾਰ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ 4 ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ ਬਰਕਰਾਰ ਰੱਖੀ ਗਈ। ਸੋਮਵਾਰ ਨੂੰ ਦੋਸ਼ੀਆ ਵੱਲੋਂ ਦਾਇਰ ਕੀਤੀ ਗਈ ਰਿਵੀਊ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਕੋਰਟ ਨੇ ਕਿਹਾ ਕਿ ਦੋਸ਼ੀ ਕੋਰਟ ਦੇ ਫੈਸਲੇ ‘ਚ ਕਮੀ ਦੱਸਣ ‘ਚ ਨਾਕਾਮ ਰਹੇ। ਚਾਰ ‘ਚੋਂ ਤਿੰਨ ਦੋਸ਼ੀ ਮੁਕੇਸ਼ ਸਿੰਘ, ਪਵਨ ਗੁਪਤਾ, ਅਤੇ ਵਿਨੈ ਸ਼ਰਮਾ ਨੇ ਸਜ਼ਾ ਦੇ ਖਿਲਾਫ ਰਿਵੀਊ ਪਟੀਸ਼ਨ ਦਾੲੋਰ ਕੀਤੀ ਸੀ ਜਦਕਿ ਚੌਥੇ ਦੋਸ਼ੀ ਅਕਸ਼ੈ ਕੁਮਾਰ ਨੇ ਪਟੀਸ਼ਨ ਦਾਇਰ ਨਹੀਂ ਕੀਤੀ ਸੀ।

ਨਿਰਭੈਆ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੌਸ਼ੀਆਂ ਵੱਲੋਂ ਪਾਈ ਹੋਈ ਪਟੀਸ਼ਨ ਰੱਦ ਹੋਵੇਗੀ। ਉਨ੍ਹਾਂ ਕਿਹਾ ਕਿ ‘ਸਾਨੂੰ ਪੂਰਾ ਭਰੋਸਾ ਹੈ ਕਿ ਦੋਸ਼ੀਆਂ ਨੂੰ  ਜਲਦ ਫਾਂਸੀ  ਦਿੱਤੀ ਜਾਵੇਗੀ।
ਉਥੇ ਹੀ ਨਿਰਭੈਆ ਦੀ ਮਾਂ ਨੇ ਕਿਹਾ ਕਿ ‘ਇਸ ਫੈਸਲੇ ਨੂੰ ਕੋਰਟ ਪ੍ਰਤੀ ਸਾਡਾ ਭਰੋਸਾ ਹੋਰ ਕਾਇਮ ਕੀਤਾ ਹੈ।”
ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਦਾ ਕਹਿਣਾ ਹੈ ਕਿ ”ਕਾਨੂੰਨ ਸਭ ਲਈ ਇਕ ਹੋਣਾ ਚਾਹੀਦਾ ਹੈ, ਬੱਚਿਆਂ ਨਾਲ ਇਨਸਾਫ ਨਹੀਂ ਹੋਇਆ। ਇਹ ਸਭ ਮੀਡੀਆ, ਰਾਜਨੀਤੀ ਅਤੇ ਜਨਤਾ ਦੇ ਦਬਾਅ ਕਾਰਨ ਹੋਇਆ ਹੈ।”
ਦੱਸ ਦੇਈਏ ਕਿ ਕੋਰਟ ਨੇ ਇੱਕ ਸਾਲ ਪਹਿਲਾਂ ਹੀ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ। ਜਿਸ ਵਿਚ 16 ਦਸੰਬਰ 2012 ਨੂੰ ਚਲਦੀ ਬੱਸ ਵਿਚ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ੨੯ ਦਸੰਬਰ ਨੂੰ ਲਵਕੀ ਦੀ ਮੌਤ ਹੋ ਗਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *