ਰੋਮਾਂਟਿਕ ਲਵ ਸਟੋਰੀ, ਕਮੇਡੀ ਅਤੇ ਸ਼ਰਾਰਤਾਂ ਭਰਪੂਰ ਹੋਵੇਗੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’, 13 ਜੁਲਾਈ ਨੂੰ ਹੋਵੇਗੀ ਸਿਨੇਮਾਘਰਾਂ ‘ਚ ਰਿਲੀਜ਼

ss1

ਰੋਮਾਂਟਿਕ ਲਵ ਸਟੋਰੀ, ਕਮੇਡੀ ਅਤੇ ਸ਼ਰਾਰਤਾਂ ਭਰਪੂਰ ਹੋਵੇਗੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’, 13 ਜੁਲਾਈ ਨੂੰ ਹੋਵੇਗੀ ਸਿਨੇਮਾਘਰਾਂ ‘ਚ ਰਿਲੀਜ਼

ਚੰਡੀਗੜ੍ਹ 8 ਜੁਲਾਈ (ਜਵੰਦਾ) — ਪੰਜਾਬੀ ਸਿਨੇਮਾ ਹੁਣ ਲਕੀਰ ਦਾ ਫ਼ਕੀਰ ਨਹੀਂ ਰਿਹਾ। ਹਿੰਦੀ ਸਿਨੇਮੇ ਵਾਂਗ ਹੁਣ ਪੰਜਾਬੀ ‘ਚ ਵੀ ਵਿਸ਼ਿਆਂ ਤੇ ਕਲਾਕਾਰਾਂ ਨੂੰ ਲੈ ਕੇ ਨਵੇਂ-ਨਵੇਂ ਤਜਰਬੇ ਹੋਣ ਲੱਗੇ ਹਨ ਅਤੇ ਜਿਨਾਂ ਸਦਕਾ ਹੀ ਪੰਜਾਬੀ ਸਿਨੇਮਾ ਸਫ਼ਲਤਾ ਦੇ ਰਾਹ ਵੀ ਪੈ ਰਿਹਾ ਹੈ। ਤਜਰਬਿਆਂ ਦੀ ਇਸ ਲੜੀ ਤਹਿਤ ਹੀ ਇਕ ਹੋਰ ਪੰਜਾਬੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਤਿਆਰ ਬਰ ਤਿਆਰ ਹੈ। 13 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਇਹ ਫ਼ਿਲਮ ਇਕ ਵੱਖਰੀ ਲਵ ਸਟੋਰੀ, ਕਮੇਡੀ ਅਤੇ ਸ਼ਰਾਰਤਾਂ ਭਰਪੂਰ ਫ਼ਿਲਮ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਤੇ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਏਗੀ।ਇਸ ਫ਼ਿਲਮ ਦਾ ਨਿਰਦੇਸ਼ਕ ਸਮੀਪ ਕੰਗ ਹੈ ਅਤੇ ਫ਼ਿਲਮ ਦੀ ਕਹਾਣੀ ਵੈਭਵ ਸੁਮਨ ਅਤੇ ਸ਼੍ਰੇਆ ਸ੍ਰੀ ਵਾਸਤਵ ਨੇ ਲਿਖੀ ਹੈ।’ਏ ਐਂਡ ਏ ਐਡਵਾਇਜ਼ਰ ਇਨ ਐਸੋਸੀਏਸ਼ਨ ਵਿਦ’ ਅਤੇ ਬਿਨੂੰ ਢਿਲੋਂ ਦੇ ਆਪਣੇ ‘ਨੌਟੀ ਮੈੱਨ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਅਦਾਕਾਰ ਬੀਨੂ ਢਿੱਲੋਂ ਦੇ ਨਾਲ ਕਵਿਤਾ ਕੌਸ਼ਿਸ਼, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀ ਐਨ ਸ਼ਰਮਾ, ਉਪਾਸਨਾ ਸਿੰਘ ਅਤੇ ਜੱਗੀ ਧੂਰੀ ਆਦਿ ਨਾਮੀ ਸਿਤਾਰੇ ਅਹਿਮ ਕਿਰਦਾਰ ਨਿਭਾਅ ਰਹੇ ਹਨ।ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ ਅਤੇ ਫਿਲਮ ਦੇ ਲਾਈਨ ਪ੍ਰੋਡਿਊਸਰ ਜੱਗੀ ਧੂਰੀ ਅਤੇ ਜ਼ਸ਼ਨਜੀਤ ਘੋਸ਼ਾ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *