ਜ਼ਿਲਾ ਮੈਜਿਸਟਰੇਟ ਵੱਲੋਂ ਸਾਈਬਰ ਕੈਫੇ ਸੰਚਾਲਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ss1

ਜ਼ਿਲਾ ਮੈਜਿਸਟਰੇਟ ਵੱਲੋਂ ਸਾਈਬਰ ਕੈਫੇ ਸੰਚਾਲਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਸ੍ਰੀ ਮੁਕਤਸਰ ਸਾਹਿਬ, 2 ਜੂਨ (ਆਰਤੀ ਕਮਲ) : ਵਧੀਕ ਜ਼ਿਲਾ ਮੈਜਿਸਟਰੇਟ ਸ: ਕੁਲਜੀਤਪਾਲ ਸਿੰਘ ਮਾਹੀ ਪੀ.ਸੀ.ਐਸ. ਨੇ ਹੁਕਮ ਜਾਰੀ ਕਰਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਾਈਬਰ ਕੈਫੇ ਸੰਚਾਲਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਹੁਕਮ ਸਾਈਬਰ ਅਪਰਾਧ ਰੋਕਣ ਲਈ ਜਾਰੀ ਕੀਤੇ ਗਏ ਹਨ। ਇਹ ਹੁਕਮ 20 ਜੁਲਾਈ 2016 ਤੱਕ ਜਾਰੀ ਰਹਿਣਗੇ। ਹੁਕਮਾਂ ਅਨੁਸਾਰ ਇੰਟਰਨੈਟ ਕੈਫੇ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਜਿਹੇ ਵਿਅਕਤੀ ਜਿਸ ਦੀ ਸ਼ਨਾਖਤ ਨਾ ਕੀਤੀ ਜਾ ਸਕਦੀ ਹੋਵੇ, ਨੂੰ ਸਾਈਬਰ ਕੈਫੇ ਦਾ ਇਸਤੇਮਾਲ ਨਾ ਕਰਨ ਦਿੱਤਾ ਜਾਵੇ। ਸਾਈਬਰ ਕੈਫੇ ਦੀ ਵਰਤੋਂ ਲਈ ਆਉਣ ਵਾਲੇ ਹਰ ਵਿਅਕਤੀ ਦਾ ਨਾਂਅ ਪਤਾ ਅਤੇ ਸਨਾਖ਼ਤ ਦਰਜ ਕਰਨ ਲਈ ਕੈਫੇ ਵਿਚ ਇਕ ਰਾਜਿਸਟਰ ਲਾਇਆ ਜਾਣਾ ਲਾਜ਼ਮੀ ਕੀਤਾ ਗਿਆ ਹੈ। ਹਰ ਇਸਤੇਮਾਲ ਕਰਤਾ ਆਪਣੀ ਹੱਥ ਲਿਖਤ ਨਾਲ ਇਸ ਰਜਿਸਟਰ ਵਿਚ ਆਪਣਾ ਪਤਾ, ਟੈਲੀਫੋਨ ਨੰਬਰ ਅਤੇ ਸਨਾਖ਼ਤ ਦਾ ਸਬੂਤ ਦੇਵੇਗਾ ਅਤੇ ਹਸਤਾਖ਼ਰ ਵੀ ਕਰੇਗਾ ਅਤੇ ਰਜਿਸਟਰ ਵਿਚ ਉਸਦੀ ਫੋਟੋ ਵੀ ਚਿਸਪਕਾਈ ਜਾਵੇ।

ਸਾਈਬਰ ਕੈਫੇ ਦੀ ਵਰਤੋਂ ਕਰਨ ਵਾਲੇ ਦੀ ਸਨਾਖ਼ਤ ਉਸਦੇ ਸਨਾਖ਼ਤੀ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਇਵਿੰਗ ਲਾਇਸੰਸ, ਪਾਸਪੋਰਟ ਜਾਂ ਫੋਟੋ ਵਾਲੇ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ‘‘ਐਕਟੀਵਿਟੀ ਸਰਵਰ ਲੌਗ’’ ਨੂੰ ਮੇਨ ਸਰਵਰ ਵਿਚ ਸੁਰੱਖਿਅਤ ਰੱਖਿਆ ਜਾਵੇ ਅਤੇ ਇਸਦਾ ਰਿਕਾਰਡ ਛੇ ਮਹੀਨੇ ਤੱਕ ਸੰਭਾਲ ਕੇ ਰੱਖਿਆ ਜਾਵੇ। ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਸ਼ੱਕੀ ਕਿਸਮ ਦੀਆਂ ਜਾਪਣ ਤਾਂ ਸਾਈਬਰ ਕੈਫੇ ਮਾਲਿਕ ਇਸ ਸਬੰਧੀ ਤੁਰੰਤ ਨਜਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰੇ। ਇਸ ਤਰਾਂ ਨਿਯਮਾਂ ਅਨੁਸਾਰ ਵੱਖ ਵੱਖ ਵਰਤੇ ਜਾਣ ਵਾਲੇ ਹਰ ਕੰਪਿਊਟਰ ਦਾ ਵੱਖਰਾ ਵੱਖਰਾ ਰਿਕਾਰਡ ਰੱਖਿਆ ਜਾਵੇ। ਇਸੇ ਤਰਾਂ ਸਾਈਬਰ ਕੈਫਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕੈਫੇ ਸੰਚਾਲਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *