ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦੀ ਸਟਾਰਕਾਸਟ ਫ਼ਿਲਮ ਪਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ

ss1

ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦੀ ਸਟਾਰਕਾਸਟ ਫ਼ਿਲਮ ਪਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ

ਅੰਮ੍ਰਿਤਸਰ, 6 ਜੁਲਾਈ (ਜਵੰਦਾ)- ਅਗਾਮੀ 13 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ ਹੋਈ ਅਤੇ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ | ਇਸ ਟੀਮ ‘ਚ ਫ਼ਿਲਮ ਦੇ ਅਦਾਕਾਰ ਬੀਨੂੰ ਢਿੱਲੋਂ, ਅਦਾਕਾਰਾ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਾਤਾ ਨਿਰਦੇਸ਼ਕ ਮਨੀਸ਼ ਸਾਹਨੀ ਅਤੁੱਲ ਭੱਲਾ, ਰਾਜੀਵ ਭੱਲਾ ਸ਼ਾਮਿਲ ਸਨ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬੀਨੂੰ ਢਿੱਲੋਂ ਨੇ ਕਿਹਾ ਇਨ੍ਹਾਂ ਦੀ ਕਾਮੇਡੀ ਫਿਲਮਾਂ ‘ਲਾਵਾ ਫ਼ੇਰੇ ਤੇ ਕੈਰੀ ਆਨ ਜੱਟਾ-2’ ਵਾਲੀ ਲੜੀ ‘ਚ ਇਕ ਹੋਰ ਹਾਸਰਸ ਫ਼ਿਲਮ ਜੁੜ ਗਈ ਹੈ ਜੋ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਹੈ | ਫ਼ਿਲਮ ‘ਚ ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਵਲੋਂ ਕਿਰਦਾਰ ਨਿਭਾਇਆ ਗਿਆ ਹੈ | ਇਸ ਦੌਰਾਨ ਫ਼ਿਲਮ ਦੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਕਿਹਾ ਉਹ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਛੋਟੇ ਪਰਦੇ ‘ਤੇ ਕੰਮ ਕਰਦੀ ਰਹੀ ਹੈ | ਉਸ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਨਾਲ ਉਸ ਨੂੰ ਨਵਾਂ ਤਜ਼ਰਬਾ ਹਾਸਲ ਹੋਇਆ ਹੈ |

print
Share Button
Print Friendly, PDF & Email

Leave a Reply

Your email address will not be published. Required fields are marked *