ਅਮਰੀਕਾ ‘ਚ ਪੰਜਾਬੀਆਂ ਦੀ ਟੌਹਰ, ਢਿੱਲੋਂ ਬਣੇ ‘ਡਰੱਗ ਇਨਫੋਰਸਮੈਂਟ ਏਜੰਸੀ’ ਦੇ ਮੁਖੀ

ss1

ਅਮਰੀਕਾ ‘ਚ ਪੰਜਾਬੀਆਂ ਦੀ ਟੌਹਰ, ਢਿੱਲੋਂ ਬਣੇ ‘ਡਰੱਗ ਇਨਫੋਰਸਮੈਂਟ ਏਜੰਸੀ’ ਦੇ ਮੁਖੀ

ਵਾਸ਼ਿੰਗਟਨ, 6 ਜੁਲਾਈ – ਵਾਈਟ ਹਾਊਸ ਦੇ ਸੀਨੀਅਰ ਵਕੀਲ ਉੱਤਮ ਢਿੱਲੋਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੀ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਉੱਤਮ ਢਿੱਲੋਂ ਵਾਈਟ ਹਾਊਸ ‘ਚ ਉਪ ਵਕੀਲ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਪ ਸਹਾਇਕ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ।

ਅਟਾਰਨੀ ਜਨਰਲ ਜੇੈਫ ਸੈਸ਼ਨਜ਼ ਨੇ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਰ ਨੌਵੇਂ ਮਿੰਟ ‘ਚ ਡਰੱਗ ਨਾਲ ਇਕ ਅਮਰੀਕੀ ਨਾਗਰਿਕ ਮਰ ਰਿਹਾ ਹੈ। ਦੱਸ ਦੇਈਏ ਕਿ ਡਰੱਗ ਇਨਫੋਰਸਮੈਂਟ ਏਜੰਸੀ ਅਮਰੀਕਾ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਸ ਦੀ ਵਰਤੋਂ ਖਿਲਾਫ਼ ਕੰਮ ਕਰਦੀ ਹੈ ਤੇ ਇਹ ਬਹੁਤ ਤਾਕਤਵਰ ਏਜੰਸੀ ਹੈ।

ਉੱਤਮ ਢਿੱਲੋਂ ਨੇ ਆਪਣੀ ਲਾਅ ਡਿਗਰੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇਅ ਦੇ ਬੋਲਟ ਹਾਲ ਸਕੂਲ ਆਫ ਲਾਅ ਤੋਂ ਕੀਤੀ ਹੈ, ਐਮ.ਏ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨ ਡੀਆਗੋ ਅਤੇ ਬੀ.ਏ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਤੋਂ ਕੀਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *