ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ss1

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ, 6 ਜੁਲਾਈ- ਫ਼ਸਲੀ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਦਾਤੇਵਾਸ ਦੇ ਇਕ ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਜਾਨ ਦੇਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪਿੰਡ ਦੇ ਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਪਾਲ ਸਿੰਘ (65), ਜੋ ਕਿ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਦੀ ਵਾਹੀ ਕਰਦਾ ਸੀ, ਉਸ ਸਿਰ ਸਤਲੁਜ ਗ੍ਰਾਮੀਨ ਬੈਂਕ ਬੁਢਲਾਡਾ ਦਾ 6 ਲੱਖ ਰੁਪਏ, ਆੜ੍ਹਤੀਏ ਦਾ 2 ਲੱਖ ਅਤੇ ਸਹਿਕਾਰੀ ਸਭਾ ਦਾ 50 ਹਜ਼ਾਰ ਰੁਪਏ ਦਾ ਖੇਤੀ ਕਰੜਾ ਸੀ ਜਿਸ ਕਾਰਨ ਉਹ ਕੁੱਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦਿਆ ਉਸ ਨੇ ਅੱਜ ਰੇਸ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

print
Share Button
Print Friendly, PDF & Email