ਇੱਜਤ

ss1

ਇੱਜਤ

ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ । ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ ।
ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ ਕਰ ਰਿਹਾ ਹੈ। ਉਸਨੇ ਪਿਛੇ ਮੁੜ ਕੇ ਦੇਖਿਆ। ਦੋ ਲੜਕੇ ਗੰਦਾ ਜਿਹਾ ਗਾਣਾ ਗਾਉਂਦੇ ਆ ਰਹੇ ਸਨ। ਉਨਾਂ ਦੀਆਂ ਹਰਕਤਾਂ ਦੇਖ ਕੇ ਮਨਦੀਪ ਨੇ ਜਲਦੀ ਨਾਲ ਖਾਲੀ ਮੈਸਜ਼ ਕਰ ਦਿੱਤਾ ਤੇ ਬੈਲ ਦੇ ਦਿੱਤੀ।
ਉਹ ਮੁੰਡੇ ਉਸ ਨਾਲ ਛੇੜਖਾਨੀ ਕਰਨ ਲੱਗੇ। ਉਸਨੇ ਇੱਕ-ਇੱਕ ਲਫੜ ਦੋਨਾਂ ਦੇ ਮਾਰਿਆ। ਮਨਦੀਪ ਨੇ ਪੈਰਾਂ ਤੇ ਹੱਥਾਂ ਨਾਲ ਮਾਰ-ਮਾਰ ਕੇ ਉਨ੍ਹਾਂ ਮੁੰਡਿਆਂ ਦਾ ਬੁਰਾ ਹਾਲ ਕਰ ਦਿੱਤਾ ।
ਉਸ ਸਮੇਂ ਤਕ ਪੁਲਿਸ ਦੀ ਜੀਪ ਪਹੁੰਚ ਗਈ। ਦੋਨੋ ਭੱਜਣ ਲੱਗੇ । ਮਨਦੀਪ ਨੇ ਇੱਕ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ। ਉਸੇ ਸਮੇਂ ਥਾਣੇਦਾਰ ਨੇ ਕਿਹਾ “ਸ਼ਾਬਾਸ਼ ਇਵੇਂ ਦੀਆਂ ਬਹਾਦਰ ਬੇਟੀਆਂ ਹੋਣੀਆਂ ਚਾਹੀਦੀਆਂ ਹਨ। ਵਾਹ ! ਵਾਹ ! ਕਮਾਲ ਕਰ ਦਿੱਤੀ !”
ਅੰਕਲ ਜੀ ! ਮੇਰੀ ਦਾਦੀ ਨੇ ਮੈਨੂੰ ਲੜ੍ਹਕਿਆਂ ਦੀ ਤਰ੍ਹਾਂ ਪਾਲਿਆ। ਉਨ੍ਹਾਂ ਮੈਨੂੰ ਦੁੱਧ ਮਖੱਣ ਨਾਲ ਪਿਆਰ ਨਾਲ ਪਾਲਿਆ ਹੈ। ਮੈਨੂੰ ਕਰਾਟਿਆਂ ਦੀ ਟਰੇਨਿੰਗ ਦਵਾਈ। ਮੈਂ ਕਾਲਜ ਦਾਖਲਾ ਲੈਣਾ ਸੀ। ਦਾਦੀ ਕਹਿਣ ਲੱਗੇ ਜ਼ਮਾਨਾ ਬਹੁਤ ਖਰਾਬ ਹੈ। ਉਨ੍ਹਾਂ ਨੇ ਸਾਰੀਆਂ ਗੱਲਾਂ ਸਮਝਾਈਆ । ਉਨ੍ਹਾ ਕਿਹਾ “ਜੇ ਕੋਈ ਤੈਨੂੰ ਬੇਵਜ੍ਹਾ ਤੰਗ ਕਰੇ ਤਾਂ ਉਸਨੂੰ ਸੋਧ ਦੇਵੀ।”
ਪੁਲਿਸ ਵਾਲੇ ਨੇ ਦੋਨੋ ਮੁੰਡਿਆ ਨੂੰ ਹੱਥਘੜੀ ਲਗਾ ਦਿੱਤੀ । ਪੁਲਿਸ ਵਾਲੇ ਨੇ ਕਿਹਾ “ਤੇਰੇ ਜੈਸੀਆਂ ਬਹਾਦਰ ਲੜਕੀਆਂ ਸਵੈ ਰੱਖਿਆ ਕਰ ਸਕਣ ਤਾਂ ਪੱਤ ਲੁੱਟਣ ਦੀਆਂ ਘਟਨਾਵਾਂ ਬਹੁਤ ਘੱਟ ਜਾਣ।

ਭੂਪਿੰਦਰ ਕੌਰ ਸਾਢੌਰਾ

print
Share Button
Print Friendly, PDF & Email

Leave a Reply

Your email address will not be published. Required fields are marked *