ਨਸ਼ਾ ਤਸਕਰ ਤੋ 50 ਹਜ਼ਾਰ ਰੂਪਏ ਰਿਸ਼ਵਤ ਲੈ ਕੇ ਛੱਡਣ ਤੇ ਥਾਣਾ ਮੁੱਖੀ ਤੇ ਮੁੱਖ ਮੁਨਸ਼ੀ ਗ੍ਰਿਫ਼ਤਾਰ

ss1

ਨਸ਼ਾ ਤਸਕਰ ਤੋ 50 ਹਜ਼ਾਰ ਰੂਪਏ ਰਿਸ਼ਵਤ ਲੈ ਕੇ ਛੱਡਣ ਤੇ ਥਾਣਾ ਮੁੱਖੀ ਤੇ ਮੁੱਖ ਮੁਨਸ਼ੀ ਗ੍ਰਿਫ਼ਤਾਰ

ਰਾਮਪੁਰਾ ਫੂਲ,4 ਜੁਲਾਈ, ਦਲਜੀਤ ਸਿੰਘ ਸਿਧਾਣਾ, ਪੰਜਾਬ ਭਰ ਵਿੱਚ ਨਸ਼ਿਆ ਖਿਲਾਫ ਲੋਕਾ ਵੱਲੋ ਲੋਕ ਲਹਿਰ ਬਣਾਉਣ ਲਈ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਅੰਦਰ ਚਿੱਟੇ ਦੇ ਨਸ਼ੇ ਨਾਲ ਹਰ ਰੋਜ ਹੋ ਰਹੀਆ ਨੋਜਵਾਨਾ ਦੀਆ ਮੌਤਾਂ ਨੂੰ ਰੋਕਿਆ ਜਾ ਸਕੇ ਅਤੇ ਇਸ ਨਸ਼ੇ ਨੂੰ ਵੇਚਣ ਵਾਲੇ ਤਸਕਰਾਂ ਅਤੇ ਇਹਨਾਂ ਨਾਲ ਸਿਆਸੀ ਲੋਕਾ ਅਤੇ ਪੁਲਿਸ ਅਫਸਰਾ ਖਿਲਾਫ ਮੁਹਿੰਮ ਚਲਾ ਕੇ ਇਹਨਾਂ ਨੂੰ ਨੱਥ ਪਾਈ ਜਾ ਸਕੇ। ਪਰ ਉਧਰ ਦੂਸਰੇ ਪਾਸੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਪੁਲਿਸ ਦੇ ਉੱਚ ਅਧਿਕਾਰੀਆ ਵੱਲੋ ਲਏ ਜਾ ਰਹੇ ਫੈਸਲੇ ਅਤੇ ਪੰਜਾਬ ਸਰਕਾਰ ਵੱਲੋ ਕੇਦਰ ਸਰਕਾਰ ਤੋ ਨਸ਼ਾ ਵੇਚਣ ਵਾਲਿਆ ਲਈ ਮੌਤ ਦੀ ਸਜਾ ਦਾ ਐਲਾਨ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਪਰ ਇਹ ਸਭ ਮੀਟਿੰਗਾ ਅਤੇ ਵਿਚਾਰਾ ਸਿਰਫ ਕਾਗਜੀ ਕਾਰਵਾਈ ਭਰਨ ਤੱਕ ਹੀ ਸੀਮਤ ਹਨ ਕਿਉ ਅੱਜ ਰਾਮਪੁਰਾ ਪੁਲਿਸ ਥਾਣਾ ਸਿਟੀ ਵਿੱਚ ਤਾਇਨਾਤ ਥਾਣਾ ਮੁੱਖੀ ਬਿੱਕਰ ਸਿੰਘ ਨੂੰ ਸਥਾਨਕ ਸ਼ਹਿਰ ਦੇ ਹੀ ਇੱਕ ਨਸ਼ਾ ਤਸਕਰ ਕੁਲਦੀਪ ਸਿੰਘ ਪੁੱਤਰ ਬ੍ਰਿਜ ਲਾਲ ਵਾਸੀ ਗਾਂਧੀ ਨਗਰ ਨੂੰ ਹਿਰਾਸਤ ਵਿੱਚ ਲੈ ਕੇ ਅਤੇ ਉਸਨੂੰ ਹਵਾਲਾਤ ਵਿੱਚ ਬੰਦ ਕਰਨ ਤੋ ਬਾਅਦ ਤਸਕਰ ਤੋ 50 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ ਸੀ ਜਿਸ ਤੋ ਬਾਅਦ ਅੱਜ ਡੀ ਐਸ ਪੀ ਜਸਵਿੰਦਰ ਸਿੰਘ ਚਹਲ ਵੱਲੋ ਪੰਜਾਬ ਸਰਕਾਰ ਦੁਆਰਾ ਨਸ਼ਿਆ ਵਿਰੁੱਧ ਕੀਤੀ ਸਖਤਾਈ ਦੇ ਬਾਅਦ ਐਸ ਐਸ ਪੀ ਨਵੀਨ ਸਿੰਗਲਾ ਦੇ ਨਿਰਦੇਸ਼ਾ ਤਹਿਤ ਪੁਲਿਸ ਥਾਣਾ ਸਿਟੀ ਵਿਖੇ ਥਾਣਾ ਸਿਟੀ ਦੇ ਮੁੱਖ ਅਫਸਰ ਬਿੱਕਰ ਸਿੰਘ ਅਤੇ ਮੁੱਖ ਮੁਨਸੀ ਜਸਪਾਲ ਸਿੰਘ ਦੇ ਵਿਰੁੱਧ 7,13/2,88 ਪੀਸੀ ਐਕਟ ਤਹਿਤ 347 ਆਈ ਪੀ ਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਗਿਰਫਤਾਰ ਕਰਕੇ ਅੱਜ ਇਹਨਾਂ ਦੋਵਾ ਦਾ ਰਿਮਾਂਡ ਲਿਆ ਗਿਆ।

print
Share Button
Print Friendly, PDF & Email