ਛੀਨੀਵਾਲ ਕਲਾਂ ਦੇ ਨੌਜਵਾਨ ਦਾ ਮਨੀਲਾ ਵਿਖੇ ਗੋਲੀਆ ਮਾਰ ਕੇ ਕਤਲ

ss1

ਛੀਨੀਵਾਲ ਕਲਾਂ ਦੇ ਨੌਜਵਾਨ ਦਾ ਮਨੀਲਾ ਵਿਖੇ ਗੋਲੀਆ ਮਾਰ ਕੇ ਕਤਲ

ਮਹਿਲ ਕਲਾਂ 03 ਜੁਲਾਈ (ਗੁਰਭਿੰਦਰ ਗੁਰੀ)- ਇਥੋਂ ਨਜਦੀਕੀ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਦੇ ਇੱਕ ਨੌਜਵਾਨ ਦਾ ਮਨੀਲਾ ਵਿਖੇ ਗੋਲੀਆ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆਂ ਕਿ ਜਸਵਿੰਦਰ ਸਿੰਘ (27) ਪੁੱਤਰ ਵਾਹਿਗੁਰੂ ਸਿੰਘ ਜੋ ਕਿ ਅਜੇ ਕੁਆਰਾ ਸੀ।

ਸੰਨ 2012 ਵਿੱਚ ਘਰ ਦੀ ਤੰਗੀ ਨੂੰ ਦੂਰ ਕਰਨ ਦੇ ਲਈ ਮਨੀਲਾ ਦੇ ਸ਼ਹਿਰ ਦਵਾਓ ਵਿਖੇ ਗਿਆ। ਜਿਥੇ ਉਹ ਫਾਈਨਾਸ ਦਾ ਕੰਮ ਕਰਦਾ ਸੀ। ਬੀਤੇ ਕੱਲ ਜਦ ਉਹ ਸਵੇਰੇ 9.30 ਵਜੇ ਦੇ ਕਰੀਬ (ਮਨੀਲਾ ਸਮੇਂ ਅਨੁਸਾਰ) ਫਾਈਨਾਸ ਵਾਲੇ ਪੈਸੇ ਇਕੱਠੇ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ 2 ਅਣਪਛਾਤੇ ਮੋਟਰਸਾਈਕਲ ਸਵਾਰਾ ਨੇ ਪਹਿਲਾਂ ਤਾਂ ਉਸ ਦੇ ਮੋਟਰਸਾਈਕਲ ਦੇ ਟਾਇਰ ਵਿਚ ਗੋਲੀ ਮਾਰੀ ਜਦ ਉਹ ਹੇਠਾਂ ਡਿੱਗ ਪਿਆ ਤਾਂ ਹਮਲਾਵਰਾਂ ਨੇ ਉਸ ਦੇ ਇੱਕ ਹੋਰ ਗੋਲੀ ਮਾਰੀ ਜਿਸ ਕਰਕੇ ਉ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨਾਂ ਦੱਸਿਆਂ ਕਿ ਮਿਰਤਕ ਦਾ ਪਰਿਵਾਰ ਗਰੀਬ ਕਿਸਾਨੀ ਨਾਲ ਸਬੰਧ ਰੱਖਦਾ ਹੈ ਤੇ ਮ੍ਰਿਤਕ ਦੀ ਲਾਸ ਲਿਆਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *