ਗੀ੍ਨਵੁੱਡ ਗੁਰਦੁਆਰੇ ਦੇ ਝਗੜੇ ਚ’ 17 ਲੋਕਾਂ ਤੇ ਦੋਸ਼

ss1

ਗੀ੍ਨਵੁੱਡ ਗੁਰਦੁਆਰੇ ਦੇ ਝਗੜੇ ਚ’ 17 ਲੋਕਾਂ ਤੇ ਦੋਸ਼

ਮਾਮਲਾ ਅਦਾਲਤ ਚ’ ਪੁੱਜਾ

ਨਿਊਯਾਰਕ , ( ਰਾਜ ਗੋਗਨਾ )— ਲੰਘੀ 15 ਅਪ੍ਰੈਲ ਨੂੰ ਅਮਰੀਕਾ ਦੇ ਸੂਬੇ ਇੰਡੀਆਨਾ ਦੇ ਗ੍ਰੀਨਵੁੱਡ ਦੇ ਗੁਰਦੁਆਰਾ ਸਾਹਿਬ ਵਿਖੇਂ ਪ੍ਰਧਾਨਗੀ ਨੂੰ ਲੈ ਕੇ ਜੋ ਲੜਾਈ ਹੋਈ ਸੀ ਜਿਸ ਵਿੱਚ ਕੁਝ ਲੋਕਾਂ ਨੇ ਸੰਗਤ ਦੀ ਮਾਰ-ਕੁਟਾਈ ਕੀਤੀ ਸੀ ਜਿਸ ਵਿੱਚ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਸਨ। ਪੁਲਿਸ ਨੇ ਕੈਮਰਿਆਂ ਦੀ ਫੁਟੇਜ ਤੋਂ ਜਾਂਚ ਪੜਤਾਲ ਕਰਕੇ ਇਹ ਕੇਸ ਸਥਾਨਕ ਅਦਾਲਤ ਨੂੰ ਸੋਪਿਆ ਸੀ ਅਦਾਲਤ ਨੇ 18 ਦੇ ਕਰੀਬ ਪੰਜਾਬੀ ਮੂਲ ਦੇ ਸ਼ੱਕੀਆ ਵਿਰੁੱਧ ਨਾਵਾਂ ਸਮੇਤ ਕੇਸ ਫ਼ਾਈਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਧਿਕਾਰੀਆਂ ਵੱਲੋਂ ਇਸ ਲੜਾਈ ਚ’ ਸ਼ਾਮਿਲ ਹੋਰ ਲੋਕਾਂ ਦੀ ਪਹਿਚਾਣ ਚ’ ਜੁਟੀ ਹੋਈ ਹੈ।ਯਾਦ ਰਹੇ ਕਿ ਲੰਘੀ 14 ਅਪ੍ਰੈਲ ਨੂੰ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਗੁਰੂ ਘਰ ਵਿਖੇਂ ਦੀਵਾਨ ਸੁਨਣ ਆਈਆਂ ਸੰਗਤਾਂ ਦੀ ਮਾਰ-ਕੁਟਾਈ ਕੀਤੀ ਗਈ ਸੀ। ਸੁਣਵਾਈ ਦੀ ਮਿੱਤੀ ਤਹਿ ਕਰਨ ਤੋਂ ਪਹਿਲਾ ਇਹ ਕੇਸ ਹੁਣ ਸਮੀਖਿਆ ਲਈ ਜੋਹਨਸਨ ਕਾਉਂਟੀ ਮਜਿਸਟਰੇਟ ਕੋਰਟ ਨੂੰ ਭੇਜੇ ਜਾ ਰਹੇ ਹਨ ।
print
Share Button
Print Friendly, PDF & Email