ਨੀਰਵ ਮੋਦੀ ਖ਼ਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ

ss1

ਨੀਰਵ ਮੋਦੀ ਖ਼ਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਅਰਬਪਤੀ ਕਾਰੋਬਾਰੀ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਚ ਹੋਏ ਬਹੁਕਰੋੜੀ ਘੁਟਾਲੇ ਦੇ ਮਾਮਲੇ ਵਿੱਚ ਜਾਂਚ ਲਈ ਲੋੜੀਂਦਾ ਹੈ।
ਇੰਟਰਪੋਲ ਨੇ ਆਪਣੇ ਸਾਰੇ 192 ਮੈਂਬਰ ਮੁਲਕਾਂ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਕਿਹਾ ਹੈ। ਗ੍ਰਿਫ਼ਤਾਰੀ ਮਗਰੋਂ ਕਾਰੋਬਾਰੀ ਨੂੰ ਭਾਰਤ ਲਿਆ ਕੇ ਜਾਂਚ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। ਜ਼ਿਕਰਯੋਗ ਹੈ ਕਿ ਨੀਰਵ ਮੋਦੀ, ਉਨ੍ਹਾਂ ਦੀ ਪਤਨੀ ਤੇ ਭਰਾ ਅਤੇ ਗੀਤਾਂਜਲੀ ਗਰੁੱਪ ਦਾ ਪ੍ਰਮੋਟਰ ਤੇ ਰਿਸ਼ਤੇਦਾਰ ਮੇਹੁਲ ਚੋਕਸੀ ਉਦੋਂ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਸਨ ਜਦੋਂ ਪੀਐਨਬੀ ਨੇ ਸੀਬੀਆਈ ਕੋਲ ਅਜੇ ਮੋਦੀ ਦੀਆਂ ਕੰਪਨੀਆਂ ਬਾਰੇ ਸ਼ਿਕਾਇਤ ਕਰਨੀ ਸੀ। ਇੰਟਰਪੋਲ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਨੀਰਵ ਉਤੇ ‘ਹਵਾਲਾ ਕਾਰੋਬਾਰ ਦੇ ਦੋਸ਼’ ਲਾਉਣ ਨੂੰ ਆਧਾਰ ਬਣਾ ਕੇ ਨੋਟਿਸ ਜਾਰੀ ਕੀਤਾ ਹੈ। ਨੀਰਵ ਮੋਦੀ ਤੇ ਮੇਹੁਲ ਚੋਕਸੀ ਨੇ ਵਿਦੇਸ਼ੀ ਕਾਰੋਬਾਰ ਅਤੇ ਮਾੜੀ ਸਿਹਤ ਜਿਹੇ ਹਵਾਲੇ ਦੇ ਕੇ ਭਾਰਤ ਪਰਤ ਕੇ ਜਾਂਚ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ 15 ਫਰਵਰੀ ਨੂੰ ਇੰਟਰਪੋਲ ਰਾਹੀਂ ਜਾਰੀ ‘ਡਿਫਿਊਜ਼ਨ ਨੋਟਿਸ’ ਜ਼ਰੀਏ ਸੀਬੀਆਈ ਨੇ ਨੀਰਵ ਮੋਦੀ ਦਾ ਪਤਾ ਲਾਉਣ ਲਈ ਯਤਨ ਕੀਤਾ ਪਰ ਕੋਈ ਖਾਸ ਸਫ਼ਲਤਾ ਹਾਸਲ ਨਹੀਂ ਹੋਈ।

print
Share Button
Print Friendly, PDF & Email

Leave a Reply

Your email address will not be published. Required fields are marked *