ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਹੁਣ ਕੱਢ ਲਓ ਛੱਤਰੀਆਂ

ss1

ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਹੁਣ ਕੱਢ ਲਓ ਛੱਤਰੀਆਂ

ਚੰਡੀਗੜ੍ਹ: ਪੂਰੇ ਭਾਰਤ ਵਿੱਚ ਮਾਨਸੂਨ ਹਵਾਵਾਂ ਸਰਗਰਮ ਹੋ ਗਈਆਂ ਹਨ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੀ ਬੱਦਲ ਛਾਏ ਹੋਏ ਹਨ ਤੇ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ, ਜਲੰਧਰ ਤੋਂ ਲੈ ਕੇ ਚੰਡੀਗੜ੍ਹ, ਮੁਹਾਲੀ ਤਕ ਬੀਤੀ ਰਾਤ ਮੀਂਹ ਪਿਆ। ਜਦਕਿ ਮਾਲਵੇ ਵਿੱਚ ਮੀਂਹ ਖ਼ਾਸ ਨਹੀਂ ਪਿਆ।

ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਵੱਡੇ ਹਿੱਸੇ ਵਿੱਚ ਅਗਲੇ ਕੁਝ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਤਕ ਜੰਮੂ-ਕਸ਼ਮੀਰ, ਤਾਮਿਲਨਾਡੂ, ਅਸਾਮ ਤੇ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ੋਰਦਾਰ ਮੀਂਹ ਪੈ ਸਕਦਾ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਪਿਛਲੇ ਹਫ਼ਤੇ ਚਿਤਾਵਨੀ ਦਿੱਤੀ ਸੀ ਕਿ ਮੌਨਸੂਨ ਨੇ ਅੰਦਾਜ਼ਨ ਮਿਤੀ ਤੋਂ ਪਹਿਲਾਂ ਹੀ ਲਗਭਗ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਚੰਡੀਗੜ੍ਹ, ਉੱਤਰੀ ਹਰਿਆਣਾ, ਹਿਮਾਚਲ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੜੀਸਾ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਕੌਂਕਣ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਭਰਵੀਂ ਬਾਰਿਸ਼ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ ਤੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ ਪਿਆ। ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ। ਸ਼ਿਮਲਾ ਵਿੱਚ 98 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਵੇਰੇ ਕਰੀਬ 8.30 ਵਜੇ ਆਰੰਭ ਹੋਇਆ ਮੀਂਹ ਸ਼ਾਮ 5.30 ਵਜੇ ਤੱਕ ਪੈਂਦਾ ਰਿਹਾ।

ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਪਹਾੜੀ ਇਲਾਕਿਆਂ, ਸਿੱਕਿਮ, ਬਿਹਾਰ ਤੇ ਮੇਘਾਲਿਆ ਵਿੱਚ ਵੀ ਮੌਨਸੂਨ ਸੀਜ਼ਨ ਦੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਜ਼ਿਕਰਯੋਗ ਹੈ ਕਿ ਮੌਨਸੂਨ ਸੀਜ਼ਨ ਆਮਤੌਰ ਉਤੇ 1 ਜੂਨ ਤੋਂ ਆਰੰਭ ਹੋ ਕੇ 30 ਸਤੰਬਰ ਤੱਕ ਜਾਰੀ ਰਹਿੰਦਾ ਹੈ। ਪਰ ਇਸ ਵਰ੍ਹੇ ਮੌਨਸੂਨ 29 ਮਈ ਨੂੰ ਹੀ ਕੇਰਲਾ ਤੱਟ ਉਤੇ ਪਹੁੰਚ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *