8 ਸਾਲਾਂ ਦੀ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ 29 ਸਾਲਾ ਵਿਅਕਤੀ ਗ੍ਰਿਫਤਾਰ

ss1

8 ਸਾਲਾਂ ਦੀ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ 29 ਸਾਲਾ ਵਿਅਕਤੀ ਗ੍ਰਿਫਤਾਰ

ਬਠਿੰਡਾ, 2 ਜੁਲਾਈ, 2018:27 ਜੂਨ 2018 ਨੂੰ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ 29 ਸਾਲਾ ਵਿਅਕਤੀ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਮੁਹੰਮਦ ਫਿਆਜ਼ ਫਾਰੂਕੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਨਵੀਨ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਗੁਰਮੀਤ ਸਿੰਘ ਐਸ.ਪੀ. ਬਠਿੰਡਾ ਅਤੇ ਗੁਰਪ੍ਰੀਤ ਸਿੰਘ ਬਠਿੰਡਾ ਅਧੀਨ 5 ਟੀਮਾਂ ਦਾ ਗਠਨ ਕੀਤਾ ਗਿਆ। ਇਨਾਂ ਟੀਮਾਂ ਵਿੱਚ ਮੁੱਖ ਅਫ਼ਸਰ ਥਾਣਾ ਥਰਮਲ ਬਠਿੰਡਾ, ਇੰਚਾਰਜ ਸੀ.ਆਈ. ਏ. ਬਠਿੰਡਾ ਅਤੇ ਹੋਰ ਪੁਲਿਸ ਅਫ਼ਸਰ ਸ਼ਾਮਲ ਸਨ।

ਤਫ਼ਤੀਸ਼ ਦੇ ਦੌਰਾਨ ਵਕੂਏ ਵਾਲੀ ਜਗਾ ਦੇ ਆਸ-ਪਾਸ ਦੀਆਂ ਬਸਤੀਆਂ/ਝੂਗੀਆਂ ਦੇ ਪੁਰਸ਼ ਵਾਸੀਆਂ ਦੀ ਪੁੱਛ-ਗਿੱਛ ਕੀਤੀ ਗਈ। ਪੀੜਤ ਵਲੋਂ ਦਿੱਤੇ ਗਏ ਬਿਆਨ ਅਤੇ ਦੋਸ਼ੀ ਦੇ ਵੇਰਵੇ ਨਾਲ ਮੇਲ ਖਾਂਦੇ 500 ਦੇ ਕਰੀਬ ਪੁਰਸ਼ਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਅਤੇ ਪੀੜਤ ਬੱਚੀ ਨੂੰ ਪਛਾਣ ਲਈ ਦਿਖਾਈਆਂ ਗਈਆਂ। ਪੀੜਤ ਵਲੋਂ ਕੀਤੀ ਗਈ ਪਛਾਣ ਅਨੁਸਾਰ ਦੋਸ਼ੀ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਅ।

ਆਈ.ਜੀ. ਬਠਿੰਡਾ ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਦੋਸ਼ੀ ਦਾ ਪਿਛੋਕੜ ਮੁਹੱਲਾ ਸੀਸ ਕੀ ਨੰਗਲਾ, ਸਿੰਕਦਰਾਓ ਥਾਣਾ ਹਾਥਰਸ ਜੰਕਸ਼ਨ ਤਹਿਸੀਲ ਹਾਥਰਸ, ਜ਼ਿਲਾ ਅਲੀਗੜ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ। ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਦੀ ਪਤਨੀ ਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਬਠਿੰਡਾ ਸ਼ਹਿਰ ਵਿੱਚ ਝਾੜੂ, ਵਾਇਪਰ ਆਦਿ ਘਰੇਲੂ ਸਮਾਨ ਵੇਚਦਾ ਹੈ।

27 ਜੂਨ 2018 ਨੁੰ ਵਕਤ ਕਰੀਬ ਸ਼ਾਮ 5:00 ਵਜੇ ਜੰਗਲ ਪਾਣੀ ਵਾਸਤੇ ਐਨ.ਐਫ਼.ਐਲ. ਦੀ ਰਾਖ ਵਾਲੀ ਝੀਲ ‘ਤੇ ਗਿਆ ਸੀ ਜਿੱਥੇ ਉਸ ਨੇ ਬੱਚੀ ਨੂੰ ਇੱਕਲੀ ਪਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਪੁਲਿਸ ਵਲੋਂ ਵਕੂਏ ਵਾਲੀ ਜਗਾ ਤੋਂ ਬੱਚੀ ਦਾ ਰਬੜ ਬੈਂਡ ਵੀ ਬਰਾਮਦ ਕੀਤਾ ਗਿਆ ਹੈ।

ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਇਸ ਕੇਸ ਦੀ ਅਗਲੀ ਕਾਰਵਾਈ ਜਲਦ ਹੀ ਪੂਰੀ ਕਰ ਦਿੱਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *