ਸਰਿੰਜ ਦੀ ਸੂਈ 

ss1

ਸਰਿੰਜ ਦੀ ਸੂਈ

ਤਿੰਨਾਂ ਧੀਆਂ ਤੋਂ ਬਾਅਦ ਜੰਮਿਆ ਹੋਣ ਕਰਕੇ ਸਾਰੇ ਬਹੁਤ ਹੀ ਮੋਹ ਕਰਦੇ ਸੀ ਓਹਦਾ |ਮਾਂ ਤਾਂ ਬਿੰਦ  ਵੀ ਪਾਸੇ ਨੀ ਸੀ ਕਰਦੇ |ਤੇ ਜੇ ਕਿਤੇ ਓਹਨੇ ਬਿਮਾਰ ਹੋਣਾ ਭੱਜੇ  ਜਾਣਾ ਸਾਰਿਆਂ  ਨੇ ਡਾਕਟਰ  ਕੋਲ |ਤੇ ਉਹ ਵੀ ਬਾਹਲਾ ਡਰਾਕਲੂ ਜੇਹਾ ਸੀ ਟੀਕੇ  ਨੂੰ ਵੇਖ ਤੇ ਤਾਂ ਚੀਕਾਂ ਛੱਡ ਦਿੰਦਾ ਸੀ | ਸਰਿੰਜ ਦੀ ਸੂਈ ਤੋਂ ਤਾਂ ਭੈੜਾ ਬਾਹਲਾ ਹੀ ਡਰਦਾ ਸੀ ,ਡਾਕਟਰ ਨੂੰ ਪਹਿਲਾਂ  ਹੀ ਕਹਿ ਦਿੰਦਾ ਸੀ ,ਜੀ ਪੀਣ ਵਾਲੀ ਦਵਾਈ  ਜਾ ਗੋਲੀਆਂ ਦੇ ਦਿਓ ਪਰ ਟੀਕਾ  ਨਾ ਲਾਇਓ  |ਜੇ ਕਿਤੇ ਟੀਕਾ ਲਾਉਣਾ  ਪੈਂਦਾ ਤਾਂ ਪੂਰੀ ਦੁਕਾਨ ਸਿਰ ਤੇ ਚੁੱਕ ਲੈਂਦਾ ਸੀ |ਫੇਰ ਇੱਕ ਜਾਣਾ ਹੱਥ ਫੜਦਾ  ਤੇ ਇੱਕ ਜਾਣਾ ਲੱਤਾਂ  ਫੇਰ ਕਿਤੇ ਟੀਕਾ ਲਾਉਂਦਾ  ਸੀ ਡਾਕਟਰ …….ਤੇ ਅੱਜ ……ਅੱਜ ਕੂੜੇ ਦੇ ਢੇਰ  ਕੋਲ ਓਹਦੀ ਲਾਸ਼ ਪਈ ਸੀ ……..ਸੱਜੇ ਹੱਥ ਨਾਲ ਖੱਬੀ ਬਾਂਹ  ਦੀ ਨਾੜ ਚ ਸਰਿੰਜ ਦੀ ਸੂਈ ਖਬੋਈ  ਹੋਈ ਸੀ …ਤੇ ਹਰ ਜਗਾ ਸਰਿੰਜਾਂ ਦੀਆਂ ਸੂਈਆਂ  ਦੇ ਨਿਸ਼ਾਨ ਸੀ ……ਵੇਖ ਕੇ ਲੱਗਦਾ ਨੀ ਸੀ ਕੇ ਓਹੀਓ  ਆ ਜੋ ਸਰਿੰਜ ਦੀ ਸੂਈ ਤੋਂ ਐਨਾ ਡਰਦਾ ਸੀ ….
ਬੇਅੰਤ ਬਰੀਵਾਲਾ 
ਸ੍ਰੀ ਮੁਕਤਸਰ ਸਾਹਿਬ 
+60182303926
print
Share Button
Print Friendly, PDF & Email

Leave a Reply

Your email address will not be published. Required fields are marked *