ਵਿਧਾਇਕ ਦਾ ਖੁਲਾਸਾ, ਹਾਥੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਲੈ ਰਹੀ ਨੋਜਵਾਨਾਂ ਦੀ ਜਾਨ

ss1

ਵਿਧਾਇਕ ਦਾ ਖੁਲਾਸਾ, ਹਾਥੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਲੈ ਰਹੀ ਨੋਜਵਾਨਾਂ ਦੀ ਜਾਨ

 

ਪੰਜਾਬ ਵਿੱਚ ਨਸ਼ੇੜੀ ਨੌਜਵਾਨ ਦੀ ਮੌਤ ਦਾ ਕਾਰਨ ਹਾਥੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦੀ ਵਰਤੋਂ ਕਰਨਾ ਹੈ। ਇਸ ਗੱਲ ਦਾ ਪ੍ਰਗਟਾਵਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਪੰਜਾਬ ਪੁਲਿਸ ਨੇ ਚਿੱਟੇ ਦਾ ਲੱਕ ਤੋੜ ਦਿੱਤਾ ਹੈ। ਸਪਲਾਈ ਦੀ ਚੇਨ ਟੁੱਟਣ ਕਾਰਨ ਚਿੱਟੇ ਉੱਤੇ ਰੋਕ ਲੱਗੀ ਹੈ ਜਿਸ ਕਾਰਨ ਨੌਜਵਾਨ ਨਸ਼ੇ ਦੀ ਪੂਰਤੀ ਲਈ ਇਸ ਦਵਾਈ ਦੇ ਇੰਜੈੱਕਸ਼ਨ ਲੱਗਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਨੌਜਵਾਨ ਚਿੱਟੇ ਜਿੰਨੀ ਮਾਤਰਾ ਦੇ ਹਿਸਾਬ ਨਾਲ ਇਸ ਦਵਾਈ ਦੇ ਟੀਕੇ ਲੱਗਾ ਰਹੇ ਹਨ ਜਦਕਿ ਇਹ ਚਿੱਟੇ ਨਾਲੋਂ 100 ਗੁਣਾਂ ਵੱਧ ਤੇਜ਼ ਹੁੰਦੀ ਹੈ। ਇਸ ਦਵਾਈ ਉੱਤੇ ਰੋਕ ਲਗਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਸਖ਼ਤ ਹੁਕਮ ਦਿੱਤੇ ਹਨ, ਜਿਸ ਤਹਿਤ ਮੈਡੀਕਲ ਸਟੋਰਾਂ ਉੱਤੇ ਛਾਪੇਮਾਰੀ ਕਰ ਕੇ ਇਸ ਨੂੰ ਜ਼ਬਤ ਕਰਨ ਦੀ ਹੁਕਮ ਦਿੱਤੇ ਹਨ।

ਕਪੂਰਥਲਾ ਦੇ ਡਰੱਗ ਡਿ-ਅਡਿਕਸ਼ਨ ਮਾਹਰ ਡਾਕਟਰ ਸੰਦੀਪ ਭੋਲਾ ਮੁਤਾਬਕ Fentanyl ਦਵਾਈ ਦੀ ਮਿਲਾਵਟ ਨੌਜਵਾਨਾਂ ਲਈ ਮੌਤ ਦਾ ਕਾਰਨ ਬਣ ਰਹੀ ਹੈ। ਇਹ ਦਵਾਈ ਪੇਨਕਿੱਲਰ ਦੇ ਰੂਪ ਵਿੱਚ ਵਰਤੀ ਜਾਂਦੀ ਹੈ ਤੇ ਇਹ ਮੋਰਫਿਨ ਤੋਂ 100 ਗੁਣਾ ਜ਼ਿਆਦਾ ਪਾਵਰ ਫੁੱਲ ਹੁੰਦੀ ਹੈ। ਇਸ ਦਾ ਪ੍ਰਯੋਗ ਹੇਰੋਇਨ ਵਿੱਚ ਮਿਲਾਵਟ ਲਈ ਕੀਤਾ ਜਾ ਸਕਦਾ ਹੈ।

ਡਾਕਟਰ ਮੁਤਾਬਕ ਨਸ਼ੇੜੀ ਨੂੰ ਇਹ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਸ ਨੇ ਡਰੱਗ ਦੀ ਕਿੰਨੀ ਡੋਜ਼ ਲੈਣੀ ਹੈ ਪਰ ਇਸ ਦਵਾਈ ਦੀ ਮਿਲਾਵਟ ਨਾਲ ਨਸ਼ੇ ਦੀ ਪਾਵਰ ਇੰਨੀ ਵੱਧ ਜਾਂਦੀ ਹੈ ਕਿ ਨਸ਼ੇੜੀ ਵੱਲੋਂ ਸੂਈ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਦਿੰਦੀ। ਹਾਲਾਂਕਿ ਡਾਕਟਰ ਨੇ ਕਿਹਾ ਕਿ ਉਨ੍ਹਾਂ ਕੋਲ ਨਸ਼ਾ ਮੁਕਤੀ ਕੇਂਦਰ ਵਿੱਚ ਹਾਲੇ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੂਬੇ ਵਿੱਚ ਨਸ਼ਿਆਂ ਕਾਰਨ ਹਾਲ ਹੀ ਵਿੱਚ ਹੋਈਆਂ ਮੌਤਾਂ ਦਾ ਕਾਰਨ ਮੈਡੀਕਲ ਨਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਨੂੰ ਕੈਪਟਨ ਸਰਕਾਰ ਨੇ ਹਰ ਪੱਧਰ ’ਤੇ ਨੱਥ ਪਾ ਲਈ ਹੈ। ਪਰ ਹੁਣ ਨਸ਼ਾ ਨਾ ਮਿਲਣ ਕਾਰਨ ਨੌਜਵਾਨ ਹੋਰ ਕਈ ਬਦਲਵੇਂ ਖ਼ਤਰਨਾਕ ਰਾਹ ਅਖ਼ਤਿਆਰ ਕਰ ਰਹੇ ਹਨ, ਜਿਸ ਕਾਰਨ ਇੱਕ ਦਮ ਸੂਬੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *