” ਪੰਜਾਬ ਉੱਪਰ ਨਸ਼ੇ ਦਾ ਕਹਿਰ ”

ss1

” ਪੰਜਾਬ ਉੱਪਰ ਨਸ਼ੇ ਦਾ ਕਹਿਰ ”

ਇਨਸਾਨ ਦੀ ਜਿੰਦਗੀ ਇੱਕ ਅਣਮੂੱਲੀ ਚੀਜ਼ ਹੈ ।ਇਹ ਜਿੰਦਗੀ ਵਾਰ ਵਾਰ ਪ੍ਰਾਪਤ ਨਹੀਂ ਹੁੰਦੀ । ਸਿਰਫ਼ ਇੱਕ ਵਾਰ ਇਨਸਾਨ ਨੂੰ ਦੁਨੀਆਂ ਤੇ ਆਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ ਜਿਸਦਾ ਨਾ ਜਿੰਦਗੀ ਹੈ । ਜਿੰਦਗੀ ਇੱਕ ਹੀਰਾ ਹੈ ਜਿਸਦੀ ਦੀ ਕੋਈ ਕੀਮਤ ਨਹੀਂ ਹੈ ।
       ਸਾਡੇ ਪੰਜਾਬ ਦੇ ਹੀਰੇ ਨੂੰ ਇੱਕ ਇਹੋ ਜਿਹਾ ਨਸ਼ੇ ਦਾ ਘੁਣ ਚਿੰਬੜ ਗਿਆ ਜੇ ਕਿ ਪਿੱਛੇ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਸਗੋਂ ਨਿੱਤ ਨਵੀਆਂ ਪੁੰਲਾਘਾਂ ਪੱਟਦਾ ਹੋਇਆ ਪੰਜਾਬ ਨੂੰ ਤਬਾਹ ਕਰਨ ਵੱਲ ਜਾ ਰਿਹਾ ਹੈ ।
      ਅੱਜ ਪੰਜਾਬ ਅੰਦਰ ਸੂਰਜ ਦੀ ਲਾਲੀ ਚੜ੍ਹਨ ਤੋਂ  ਪਹਿਲਾ ਹਰ ਪਿੰਡ ਵਿੱਚ ਮਾਂ ਦੇ ਕਿਰਨਿਆਂ ਕਿਸੇ ਭੈਣ ਦੀਆਂ  ਕਿਲਕਾਰੀਆਂ  ਅਤੇ  ਸੁਹਾਗਣਾ ਦੇ ਵੈਂਣਾਂ ਅਤੇ ਬੱਚਿਆਂ ਦੇ ਰੋਂਣ ਦੀਆਂ ਅਵਾਜ਼ਾਂ ਆਉਂਣੀਆ ਸੁਰੂ ਹੋ ਜਾਂਦੀਆਂ ਹਨ ।  ਬੁੱਢਾ ਬਾਪ ਆਪਣੇ ਜਵਾਨ ਪੁੱਤ ਦੀ ਅਰਥੀ ਦਾ ਬੋਝ ਕਿਵੇਂ ਚੱਕ ਸਕਦਾ ਹੈ । ਪਰ ਇਹ ਹਰ ਪਿੰਡ ਵਿਚ ਵਾਪਰ ਰਿਹਾ ਕਹਿਰ 72 ਘੰਟਿਆਂ ਵਿੱਚ 10 ਤੋਂ  ਜਿਆਦਾ  ਨੌਜਵਾਨਾਂ ਦੀਆਂ ਮੌਤਾਂ ਹੋਣਾ ਪੰਜਾਬ ਦੀ ਤਬਾਹੀ ਹੋਣ ਨਿਸ਼ਾਨੀ ਹੈ। ਇਹ ਸਭ ਕੁੱਝ ਦੇਖਦਿਆਂ ਸਰਕਾਰਾਂ ਨੇ ਆਪਣੀ ਚੁੱਪ ਕਿਉਂ ਨਹੀ ਤੋੜੀ , ਕਿਉਂਕਿ ਸਰਕਾਰਾਂ ਉੱਪਰ ਕੋਈ ਵੀ ਅਸਰ ਨਹੀਂ ਹੋ ਰਿਹਾ । ਪੰਜਾਬ ਵਿੱਚ ਸਰਕਾਰਾਂ ਨਸ਼ੇ ਨੂੰ ਖਤਮ ਕਰਨ ਦੇ ਦਾਆਵੇ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜਕੇ ਕਰਦੀਆਂ ਨੇ ਉਹ ਵੀ ਝੂਠੇ ਦਾਅਵੇ ਇਕ ਕੁਰਸੀ ਖਾਤਰ ਕਰਦੀਆਂ ਨੇ ।
     ਅੱਜ ਚਿੱਟਾ  ਪੰਜਾਬ ਦੇ ਘਰ ਘਰ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਇਹ ਪੰਜ ਦਰਿਆਵਾਂ ਦੀ ਤੇ ਸੂਰਬੀਰ ਯੋਧਿਆਂ ਦੀ ਧਰਤੀ ਨੂੰ ਇਹ ਨਸ਼ੇ ਦੇ ਛੇਵੇਂ ਦਰਿਆ ਨੇ ਪੰਜਾਬ ਦੀ ਪੂਰੀ ਜਵਾਨੀ ਨੂੰ ਦਲ ਦਲ ਵਿੱਚ ਡੋਬ ਕੇ ਰੱਖ ਦਿੱਤਾ । ਨਲੂਆ ਦੇ ਵਾਰਿਸਾਂ ਕਦੇ ਵੈਰੀ ਅੱਗੇ ਈਨ ਨਹੀ  ਮੰਨੀ ਸੀ ।।ਅੱਜ ਇਸ ਦੇ  ਵਾਰਿਸਾਂ ਨੇ ਖੁਦ ਉਜਾੜ ਕੇ ਰੱਖ ਦਿੱਤਾ । ਉਹ ਵੀ ਕਿਸੇ ਮਾਰੂ ਹਥਿਆਰਾਂ ਨਾਲ ਨਹੀਂ  ਬਸ ਛੋਟੀਆਂ ਛੋਟੀਆਂ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਤੇ ਸਭ ਤੋਂ ਮਾਰੂ ਨਸ਼ਾ ਸਰਿਜਾਂ ਦੀ ਸੂਈ ਦੀ ਦਾਬ ਨਾਲ ਹੀ ਮਾਰ ਦਿੱਤਾ ।ਆਓ ਆਪਾਂ ਸਾਰੇ ਰਲ ਮਿਲਕੇ  ਆਪਣੇ ਨਵੇਂ ਬੂਟਿਆਂ ਦੀ ਦੇਖ ਭਾਲ ਕਰੀਏ ਉਹਨਾਂ ਦਾ ਬੂਰ ਝੜਨ ਤੋਂ ਖੁਦ ਬਚਾ ਲਈਏ । ਸਰਕਾਰਾਂ ਤੇ ਕੋਈ ਆਸ ਨਹੀਂ,  ਇਹ ਬਲਦੀ ਤੇ ਦਿੰਦੀਆਂ ਨੇ ਤੇਲ ਪਾ ,ਬੇਦੋਸ਼ਿਆ ਨੂੰ ਫੜਕੇ ਅੰਦਰ ਕਰਦੀਆਂ ਝੂਠਾ ਕੇਸ ਦਿੰਦੀਆਂ ਨੇ ਪਾ,ਇਹ ਦੋਸ਼ੀਆਂ ਨੂੰ ਆਪ ਹੀ ਦੇਣ ਭੁਜਾ ।ਹੁਣ ਆਪ ਹੀ ਮੈਦਾਨ ਵਿੱਚ ਨਿੰਤਰੋਂ ,ਡੁੱਬਦੀ ਜਵਾਨੀ ਪੰਜਾਬ ਦੀ ਖੁਦ ਲਵੋਂ ਬਚਾ ।
ਲੋੜ ਹੈ ਹੱਥ ਦਿਖਾਉਣ ਦੀ ,, ਹੁਣ ਸਮੇ ਦਾ ਹਾਕਮ ਰਿਹਾ ਘੂਰ ।।
ਆਪਣੇ ਬੂਟੇ ਖੁਦ ਹੀ ਸਾਂਭ ਲਵੋਂ ,, ਚਿੱਟੇ ਦਾ ਹੋ ਨਾ ਜਾਏ ਸਰੂਰ ।।
ਮੇਰੇ ਪੰਜਾਬੀ ਵੀਰੋ ,, ਦਿਓ ਇੱਕ ਦੂਜੇ ਦਾ ਸਾਥ ਦਿਓ ਝੱਟ।।
ਨਸ਼ਿਆਂ ਨੂੰ ਰੋਕਣਾ ,, ਪੂਰਾ ਕਰ ਲਵੋਂ  ਇਕੱਠ ।।
ਇਸ ਚਿੱਟੇ ਦੇ ਕੋਹੜ ਨੂੰ,, ਦਿਓ ਗਲ ਤੋਂ ਵੱਡ ।।।
ਨਸ਼ੇ ਨੇ ਘਰ ਬਹੁਤ ਉਜਾੜੇ ,, ਖੋ ਲਏ ਮਾਵਾਂ ਦੇ ਪੁੱਤ।।
ਬਹੁਤ ਪਿਆਰ ਨਾਲ ਪਾਲੇ ,, ਚਿੱਟੇ ਦੇ ਜ਼ਖਮ ਦਰਦਾਂ ਵਾਲੇ ।।
ਪੰਜਾਬ ਦੀ ਜਵਾਨੀ ਨੂੰ ਹਿਲਾ ਗਿਆ ,, ਜਦੋ ਨਸ਼ਾ ਆ ਗਿਆ ।
ਪਤਾ ਨੀ ਛੇਵਾਂ ਦਰਿਆ ਕਿੱਥੋਂ ਆ ਗਿਆ,,ਜਵਾਨੀ ਨੂੰ ਚਿੱਟ ਖਾ ਗਿਆ।।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ ”
print
Share Button
Print Friendly, PDF & Email

Leave a Reply

Your email address will not be published. Required fields are marked *