ਖੇਤ ਮਜ਼ਦੂਰ ਘਰਾਂ ਤੇ ਲਹਿਰਾਉਣਗੇ ਸਰਕਾਰ ਵਿਰੋਧੀ ਕਾਲੇ ਝੰਡੇ

ss1

ਖੇਤ ਮਜ਼ਦੂਰ ਘਰਾਂ ਤੇ ਲਹਿਰਾਉਣਗੇ ਸਰਕਾਰ ਵਿਰੋਧੀ ਕਾਲੇ ਝੰਡੇ
ਦਬੜਾ ਕਾਂਡ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਮਲੋਟ ਵਿਖੇ ਰੋਸ ਰੈਲੀ ਉਪਰੰਤ ਕੱਢਿਆ ਰੋਸ ਮੁਜ਼ਾਹਰਾ

3-20
ਮਲੋਟ, 2 ਜੂਨ (ਆਰਤੀ ਕਮਲ) : ਸੈਂਕੜਿਆਂ ਦੀ ਤਦਾਦ ਵਿਚ ਇਕੱਠੇ ਹੋਏ ਖੇਤ ਮਜਦੂਰਾਂ ਵੱਲੋਂ ਮਲੋਟ ਵਿਖੇ ਪਹਿਲਾਂ ਦਾਣਾ ਮੰਡੀ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਫਿਰ ਸ਼ਹਿਰ ਅੰਦਰ ਰੋਸ ਮੁਜਾਹਰਾ ਕੱਢਿਆ ਗਿਆ । ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਪਿੰਡ ਦਬੜੇ ਦੇ ਜੇਲ ਭੇਜੇ ਖੇਤ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਖੇਤ ਮਜ਼ਦੂਰ ਮਹੀਨੇ ਭਰ ਤੋਂ ਸੰਘਰਸ਼ ਕਰ ਰਹੇ ਹਨ ਪਰ ਉਹਨਾਂ ਦੀ ਰੋਸ ਭਰੀ ਆਵਾਜ਼ ਪੁਲਿਸ ਪ੍ਰਸ਼ਾਸ਼ਨ ਤੇ ਬਾਦਲ ਸਰਕਾਰ ਦੇ ਬੋਲੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਉਹਨਾਂ ਤੋਂ ਇਲਾਵਾ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਜੰਟ ਸਿੰਘ ਸਾਂਉਕੇ, ਤਰਸੇਮ ਸਿੰਘ ਖੁੰਡੇ ਹਲਾਲ, ਸੁੱਖਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ ਨੇ ਆਖਿਆ ਕਿ 2001 ਸਾਲ ‘ਚ ਪਿੰਡ ਦਬੜਾ ਵਿਖੇ ਮਜ਼ਦੂਰਾਂ ਨੂੰ ਅਲਾਟ ਕੀਤੇ ਗਏ 41 ਪਲਾਟਾਂ ਦਾ ਕਬਜ਼ਾ ਮੰਗਣਾ ਅਤੇ ਲੋੜਵੰਦਾਂ ਲਈ ਪਲਾਟਾਂ ਦੇ ਮਤੇ ਪਾਉਣ ਦੀ ਹੱਕੀ ਮੰਗ ਕਰਨਾ ਜੁਰਮ ਬਣਾ ਦਿੱਤਾ ਗਿਆ ਹੈ ੍ਟ.ਮਜ਼ਦੂਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੇਇਨਸਾਫੀ ਸਮੇਤ ਪਿੰਡ ਖੁੰਡੇ ਹਲਾਲ ਦੇ 150 ਨੀਲੇ ਕਾਰਡ ਧਾਰਕਾਂ ਦੇ ਕਾਰਡ ਰੁਕਵਾਉਣ , ਇਸੇ ਪਿੰਡ ਚ ਰੂੜੀਆਂ ਦੇ ਮਸਲੇ ਤੇ ਖੇਤ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਵਾਉਣ ਤੇ ਗੰਧੜ ਕਾਂਡ ‘ਚ ਬਲਾਤਕਾਰ ਦੇ ਦੋਸ਼ੀਆਂ ਨੂੰ ਬਚਾਉਣ ਲਈ ਸਥਾਨਕ ਅਕਾਲੀ ਆਗੂ ਦਾ ਹੱਥ ਹੈ ।

ਮਜ਼ਦੂਰ ਆਗੂਆਂ ਕਾਕਾ ਸਿੰਘ ਖੁੰਡੇ, ਗੁਰਮੇਲ ਕੌਰ ਤੇ ਬਾਜ਼ ਸਿੰਘ ਭੁੱਟੀਵਾਲਾ ਨੇ ਬੋਲਦਿਆਂ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ, ਬਲਾਕ ਵਿਕਾਸ ਅਫ਼ਸਰ ਤੇ ਸਰਪੰਚ ਦੀ ਮਿਲੀ ਭੁਗਤ ਨਾਲ ਪਿੰਡ ਦਬੜਾ ਦੇ ਛੇ ਖੇਤ ਮਜ਼ਦੂਰ ਮਰਦ ਔਰਤਾਂ ਨੂੰ ਜੇਲ ਭਿਜਵਾਉਣ ‘ਚ ਮੁਖ ਰੋਲ ਅਕਾਲੀ ਵਿਧਾਇਕ ਦਾ ਹੀ ਹੈ, ਜਿਸਨੇ ਦਬੜੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ 23 ਮਈ ਨੂੰ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਚੁੱਪ-ਚੁਪੀਤੇ ਕਿਸੇ ਦੂਸਰੇ ਪਿੰਡ ਦੇ ਵਿਅਕਤੀ ਦੇ ਨਾਂ ਕਰਵਾਈ ਹੈ ੍ਟਧਰਨੇ ‘ਚ ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ) ਦੇ ਆਗੂਆਂ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਹੇਮ ਰਾਜ ਬਾਦਲ ਨੇ ਖੇਤ ਮਜ਼ਦੂਰਾਂ ਦੇ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਬਾਦਲ ਸਰਕਾਰ ਦੀ ਕਰੜੀ ਆਲੋਚਨਾ ਕੀਤੀ । ਉਹਨਾਂ ਆਖਿਆ ਕਿ ਜੇਲਾਂ ਤੇ ਥਾਣੇ ਮਜ਼ਦੂਰਾਂ ਕਿਸਾਨਾਂ ਦੇ ਹੱਕੀ ਘੋਲਾਂ ਨੂੰ ਨਹੀਂ ਰੋਕ ਸਕਦੇ । ਭਰਾਤਰੀ ਹਮਾਇਤ ਲਈ ਧਰਨੇ ‘ਚ ਸਾਥੀਆਂ ਸਮੇਤ ਪੁੱਜੇ ਨੌਜਵਾਨ ਭਾਰਤ ਸਭਾ ਦੇ ਆਗੂ ਮੈਂਗਲ ਸਿੰਘ ਨੇ ਆਖਿਆ ਕਿ ਕਿਰਤੀਆਂ ਦਾ ਏਕਾ ਤੇ ਸੰਘਰਸ਼ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਪਿੰਡ-ਪਿੰਡ ਨੰਗਾ ਕਰੇਗਾ ਮਜ਼ਦੂਰ ਆਗੂਆਂ ਨੇ ਸੰਗਰੂਰ ਜ਼ਿਲੇ ਦੇ ਪਿੰਡ ਬਾਲਦ ਕਲਾਂ ਖੇਤ ਮਜ਼ਦੂਰਾਂ ਦੇ ਘੋਲ ਦੀ ਹਮਾਇਤ ਕਰਦਿਆਂ ਮਜ਼ਦੂਰਾਂ ਲਈ ਪਿੰਡਾਂ ਰਾਖਵੀਂ ਪੰਚਾਇਤੀ ਜ਼ਮੀਨ ਦਾ ਹੱਕ ਦੇਣ ਮੰਗ ਦੁਹਰਾਈ ਰੋਸ ਮੁਜ਼ਾਹਰੇ ਤੋਂ ਪਹਿਲਾਂ ਐਸ.ਡੀ.ਐਮ. ਮਲੋਟ ਅਤੇ ਐਸ.ਪੀ ਬਲਰਾਜ ਸਿੱਧੂ ਦੀ ਅਗਵਾਈ ‘ਚ ਭਾਰੀ ਪੁਲਿਸ ਫੋਰਸ ਕਿਸੇ ਅਣਸੁਖਾਵੀਂ ਘਟਨਾ ਨੂੰ ਕੰਟਰੌਲ ਕਰਨ ਲਈ ਮੌਜੂਦ ਸੀ । ਇਸ ਮੌਕੇ ਮਜਦੂਰ ਆਗੂਆਂ ਦੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਹੋਏ ਫੈਸਲੇ ਅਨੁਸਾਰ ਐਸ.ਡੀ. ਐਮ, ਮਲੋਟ ਨੇ ਵਿਸ਼ਵਾਸ਼ ਦਵਾਇਆ ਕਿ ਪਿੰਡ ਦਬੜਾ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਪੂਰੀ ਹੋਣ ਤੱਕ ਹੋਰ ਮਜ਼ਦੂਰਾਂ ਦੀ ਗ੍ਰਿਫਤਾਰੀ ਤੇ ਰੋਕ ਰਹੇਗੀ ਉਧਰ ਮਜਦੂਰ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਤੱਕ ਆਪਣਾ ਰੋਸ ਜਤਾਉਣ ਲਈ ਪਿੰਡ-ਪਿੰਡ ਆਪਣੇ ਘਰਾਂ ਤੇ ਕਾਲੇ ਝੰਡੇ ਲਗਾਉਣਗੇ ।

print
Share Button
Print Friendly, PDF & Email