ਪਿੰਡ ਸਿੰਘਪੁਰਾ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਸੂਏ ਦਾ ਪਾਣੀ ਕਰ ਰਿਹਾ ਬਰਬਾਦ

ss1

ਪਿੰਡ ਸਿੰਘਪੁਰਾ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਸੂਏ ਦਾ ਪਾਣੀ ਕਰ ਰਿਹਾ ਬਰਬਾਦ
ਕਿਸਾਨਾਂ ਨੇ ਨਹਿਰੀ ਵਿਭਾਗ ਦੀ ਅਣਗਹਿਣੀ ਦੱਸਿਆ

ਭਿੱਖੀਵਿੰਡ 30 ਜੂਨ (ਹਰਜਿੰਦਰ ਸਿੰਘ ਗੋਲਣ)-ਨਹਿਰੀ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਸੂਏ ਦਾ ਉਵਰਫਲੋਅ ਹੋਇਆ ਪਾਣੀ ਕਈ ਸਾਲਾਂ ਤੋਂ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰਦਾ ਆ ਰਿਹਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇਂ ਪਿੰਡ ਸਿੰਘਪੁਰਾ ਦੇ ਕਿਸਾਨਾਂ ਪਟਵਾਰੀ ਗੁਰਇਕਬਾਲ ਸਿੰਘ, ਨੰਬਰਦਾਰ ਪਰਮਿੰਦਰ ਸਿੰਘ, ਕਿਸਾਨ ਹਰਭਜਨ ਸਿੰਘ, ਪੰਚ ਸੁਖਜੀਤ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਫਸਲਾਂ ਵਿਚ ਖੜੇ ਸੂਏ ਦੇ ਪਾਣੀ ਨੂੰ ਵਿਖਾਉਦਿਆਂ ਕੀਤਾ ਤੇ ਆਖਿਆ ਕਿ ਪਿੰਡ ਵਾਸੀਆਂ ਦੀ ਇਸ ਮੁਸ਼ਕਿਲ ਸੰਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਮਹਿਕਮੇ ਦੇ ਕੰਨ ‘ਤੇ ਜੂੰ ਨਾ ਸਰਕਣ ਕਾਰਨ ਬੀਤੇਂ ਵਰਿਆਂ ਤੋਂ ਕਿਸਾਨਾਂ ਵੱਲੋਂ ਬੀਜੀਆਂ ਜਾਂਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਮਹਿਕਮੇ ਪ੍ਰਤੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਨਹਿਰੀ ਵਿਭਾਗ ਵੱਲੋਂ ਛੱਡਿਆ ਜਾਂਦਾ ਪਾਣੀ ਜਾਂ ਬਰਸਾਤ ਦੇ ਦਿਨਾਂ ‘ਚ ਮੀਂਹ ਦਾ ਪਾਣੀ ਉਵਰਫਲੋਅ ਹੋ ਕੇ ਖੇਤਾਂ ‘ਚ ਆ ਜਾਂਦਾ ਹੈ ਤੇ ਕੋਈ ਵੀ ਠੋਸ ਨਿਕਾਸ ਨਾ ਹੋਣ ਕਾਰਨ ਇਹ ਪਾਣੀ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਉਪਰੋਕਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਪੰਜਾਬ ਤੋਂ ਜੋਰਦਾਰ ਮੰਗ ਕੀਤੀ ਕਿ ਸੂਏ ਦੇ ਪਾਣੀ ਦਾ ਠੋਸ ਹੱਲ ਕੱਢਿਆ ਜਾਵੇ ਤਾਂ ਜੋ ਕਿਸਾਨਾਂ ਦੀ ਫਸਲਾਂ ਬਰਬਾਦ ਹੋਣ ਤੋਂ ਬਚ ਸਕਣ।

ਨਹਿਰੀ ਵਿਭਾਗ ਦੇ ਜੇ.ਈ ਨੇ ਕਿਸਾਨਾਂ ਦੇ ਦੋਸ਼ਾਂ ਨੂੰ ਨਕਾਰਿਆ
ਕਿਸਾਨਾਂ ਦੀ ਮੁਸ਼ਕਿਲ ਸੰਬੰਧੀ ਜਦੋਂ ਨਹਿਰੀ ਵਿਭਾਗ ਦੇ ਜੇ.ਈ ਦਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਜਮੀਨਾਂ ਨੂੰ ਵਾਉਣ ਸਮੇਂ ਸੂਏ ਦੇ ਕਿਨਾਰਿਆਂ ਨੂੰ ਖਤਮ ਕਰਨ ਨਾਲ ਐਸੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਹਨ, ਪਰ ਮਹਿਕਮੇ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਆ ਰਹੀ ਮੁਸ਼ਕਿਲ ਤੋਂ ਬਚਾਇਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *