500 ਨਸ਼ੀਲੀਆਂ ਗੋਲੀਆਂ ਤੇ 10 ਗ੍ਰਾਮ ਸੁਲਫੇ ਸਮੇਤ ਦੋ ਮਹਿਲਾਵਾਂ ਕਾਬੂ

ss1

500 ਨਸ਼ੀਲੀਆਂ ਗੋਲੀਆਂ ਤੇ 10 ਗ੍ਰਾਮ ਸੁਲਫੇ ਸਮੇਤ ਦੋ ਮਹਿਲਾਵਾਂ ਕਾਬੂ

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ 6ਵੇਂ ਦਰਿਆ ਨੂੰ ਰੋਕਣ ਲਈ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਨਸ਼ੇ ਨੂੰ ਠੱਲ ਪਾਉਣ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣ ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਬੱਚ ਸਕੇ। ਹੁਣ ਨਸ਼ੇ ਦੇ ਧੰਦੇ ਵਿੱਚ ਅੌਰਤਾਂ ਵੀ ਇਸ ਕੰਮ ਵਿੱਚ ਜੁੜ ਗਈਆਂ ਹਨ। ਤਾਜ਼ਾ ਮਾਮਲਾ ਨਾਭਾ ਦਾ ਹੈ ਜਿੱਥੇ ਪੁਲਿਸ ਨੇ ਦੋ ਅੌਰਤਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ।

ਇਹ ਦੋਵੇਂ ਔਰਤਾਂ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦੀਆਂ ਰਹਿਣ ਵਾਲੀਆਂ ਹਨ। ਇਹਨਾਂ ਵਿੱਚੋਂ ਜਸਬੀਰ ਕੌਰ ਪਾਸੋਂ 500 ਨਸ਼ੀਲੀਆਂ ਗੋਲੀਆਂ ਅਤੇ ਦੂਸਰੀ ਅੌਰਤ ਅਮਰਜੀਤ ਕੌਰ ਪਾਸੋਂ 10 ਗ੍ਰਾਮ ਸੁਲਫਾ ਬਰਾਮਦ ਕਰਕੇ ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜਾ ਕਰਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ‘ਤੇ ਥਾਣਾ ਸਦਰ ਦੇ ਇੰਚਾਰਜ ਬਿੱਕਰ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦਾ ਸਹਿਯੋਗ ਮੰਗਦੇ ਹਨ ਕਿ ਜੋ ਵੀ ਨਸ਼ਾ ਤਸਕਰੀ ਕਰਦਾ ਹੈ ਉਹ ਉਨ੍ਹਾਂ ਬਾਰੇ ਉਨ੍ਹਾਂ ਨੂੰ ਆ ਕੇ ਦੱਸਣ ਅਤੇ ਤਾਂ ਜੋ ਨਸ਼ਾ ਤਸਕਰਾਂ ਉੱਤੇ ਨਕੇਲ ਕੱਸੀ ਜਾ ਸਕੇ।

ਉਹਨਾਂ ਨੇ ਦੱਸਿਆ ਕਿ ਅੌਰਤਾਂ ਵੀ ਨਸ਼ਾ ਤੱਸਕਰੀ ਵਿੱਚ ਅਪਣਾ ਪੈਰ ਪਸਾਰ ਰਹੀਆਂ ਹਨ ਅਤੇ ਅੌਰਤਾਂ ਨੂੰ ਕਾਬੂ ਕਰਨ ਲਈ ਮਹਿਲਾ ਪੁਲਿਸ ਦੀ ਟੀਮ ਬਣਾਈ ਗਈ ਹੈ ਤਾਂ ਜੋ ਨਸ਼ੇ ਕਰਨ ਵਾਲੀਆਂ ਔਰਤਾਂ ਨੂੰ ਫੜਿਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *