ਜੰਮੂ -ਕਸ਼ਮੀਰ ਵਿੱਚ ਬਰਸਾਤ ਦਾ ਕਹਿਰ, 12ਵੀਂ ਤੱਕ ਦੇ ਸਾਰੇ ਸਕੂਲ ਬੰਦ

ss1

ਜੰਮੂ -ਕਸ਼ਮੀਰ ਵਿੱਚ ਬਰਸਾਤ ਦਾ ਕਹਿਰ, 12ਵੀਂ ਤੱਕ ਦੇ ਸਾਰੇ ਸਕੂਲ ਬੰਦ

ਸ਼੍ਰੀਨਗਰ, 30 ਜੂਨ: ਕਸ਼ਮੀਰ ਘਾਟੀ ਵਿੱਚ ਲਗਾਤਾਰ ਹੋ ਰਹੀ ਤੇਜ਼ ਬਰਸਾਤ ਨਾਲ ਜੇਹਲਮ ਅਤੇ ਇਸ ਦੀਆਂ ਸਹਾਇਤਾ ਨਦੀਆ ਵਿੱਚ ਵਧਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ ਹੜ੍ਹ ਅਲਰਟ ਜਾਰੀ ਕਰਨ ਦੇ ਨਾਲ ਹੈਲਪਲਾਈਨ ਸਥਾਪਿਤ ਕੀਤੇ ਜਾਣ ਅਤੇ 12ਵੀਂ ਤੱਕ ਦੇ ਸਕੂਲਾਂ ਨੂੰ ਬੰਦ ਰੱਖੇ ਜਾਣ ਦੇ ਹੁਕਮ ਦਿੱਤੇ ਹਨ| ਰਾਜਧਾਨੀ ਸ਼੍ਰੀਨਗਰ ਵਿੱਚ ਹੜ੍ਹ ਕੰਟਰੋਲ ਰੂਮ ਦੇ ਅਧਿਕਾਰੀ ਨੇ ਦੱਸਿਆ ਕਿ ਰਾਮ ਮੁਨਸ਼ੀ ਬਾਗ ਦੇ ਨੇੜੇ ਜੇਹਲਮ ਨਦੀ ਦਾ ਪਾਣੀ ਪੱਧਰ 21 ਫੁੱਟ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ| ਨਦੀਆਂ ਵਿੱਚ ਵਧਦੇ ਪਾਣੀ ਪੱਧਰ ਨੂੰ ਦੇਖਦੇ ਹੋਏ ਪਹਿਲਾਂ ਹੀ ਹੜ੍ਹ ਅਲਰਟ ਜਾਰੀ ਕਰ ਦਿੱਤਾ ਗਿਆ ਹੈ|
ਜਾਣਕਾਰੀ ਮੁਤਾਬਕ ਸਿੰਚਾਈ ਅਤੇ ਹੜ੍ਹ ਵਿਭਾਗ ਦੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਨੂੰ ਹੜ੍ਹ ਦੀ ਸਥਿਤੀ ਤੋਂ ਨਜਿੱਠਣ ਲਈ ਤੈਨਾਤ ਕੀਤਾ ਗਿਆ ਹੈ| ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਘਾਟੀ ਵਿੱਚ ਤੇਜ਼ ਬਰਸਾਤ ਦੀ ਸਥਿਤੀ ਦੇ ਦ੍ਰਿਸ਼ਟੀਕੋਣ ਵਿੱਚ ਰਾਜਪਾਲ ਐਨ. ਐਨ. ਵੋਹਰਾ ਨੇ ਸਲਾਹਕਾਰ ਬੀ. ਬੀ. ਵਿਆਸ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਬੀਤੇ ਦਿਨੀਂ ਹੜ੍ਹ ਕੰਟਰੋਲ ਦੀ ਤਿਆਰੀ ਦੀ ਪੜਤਾਲ ਕੀਤੀ| ਰਾਜਪਾਲ ਨੇ ਵਿਭਾਗੀ ਕਮਿਸ਼ਨਰ (ਕਸ਼ਮੀਰ) ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੰਟਰੋਲ ਰੂਮ ਸਥਾਪਿਤ ਕਰਨ ਅਤੇ ਹੈਲਪ ਲਾਈਨ ਨੰਬਰ ਸਥਾਪਿਤ ਕਰਕੇ ਇਸ ਦੀ ਜਾਣਕਾਰੀ ਆਮ ਨਾਗਰਿਕਾਂ ਨੂੰ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ|

print
Share Button
Print Friendly, PDF & Email

Leave a Reply

Your email address will not be published. Required fields are marked *