ਹਲਕਾ ਪੱਟੀ ਤੋ “ਆਪ” ਦੇ ਵਰਕਰਾਂ ਦੀ ਮਿਹਨਤ ਇੱਕ ਦਿੱਨ ਰੰਗ ਲਿਆਏਗੀ-:ਸੰਧੂ

ss1

ਹਲਕਾ ਪੱਟੀ ਤੋ “ਆਪ” ਦੇ ਵਰਕਰਾਂ ਦੀ ਮਿਹਨਤ ਇੱਕ ਦਿੱਨ ਰੰਗ ਲਿਆਏਗੀ:ਸੰਧੂ

3-19 (2)
ਪੱਟੀ 2 ਜੂਨ(ਅਵਤਾਰ ਸਿੰਘ ਢਿੱਲੋ) ਹਲਕਾ ਪੱਟੀ ਦੇ ਪਿੰਡ ਜਵੰਦਾ ਕਲਾਂ ਤੋ ਆਮ ਆਦਮੀ ਪਾਰਟੀ ਨੂੰ ਨੌਜ਼ਵਾਨਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ । “ਆਪ” ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਪੱਟੀ ਵਿੱਚ ਪਾਰਟੀ ਲਈ ਕੰਮ ਕਰ ਰਹੇ ਹਰੇਕ ਵਰਕਰ ਦਾ ਸੱਤਾ ‘ਚ ਆਉੇਣ ਤੇ ਬਣਦਾ ਮਾਣ ਸਤਕਾਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਅੱਤ ਦੀ ਗਰਮੀ ਦੇ ਕਹਿਰ ਵਿਚ ਵਰਕਰਾਂ ਦੀ ਮਿਹਨਤ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਦੀਆ ਉਨੀਦਾ ਉਡਾ ਰਹੀ ਹੈ।ਉਹਨਾਂ ਕਿਹਾ ਕਿ ਆਪ ਕੋਲ ਮਿਹਨਤੀ ਵਲੰਟੀਅਰ ਹਨ, ਜਿਨ੍ਹਾਂ ਦਾ ਇਕੋ ਇਕ ਟੀਚਾ ਹੈ ਡੁਬਦੇ ਪੰਜਾਬ ਨੂੰ ਬਚਾਉਣਾ ਅਤੇ ਪੰਜਾਬ ਦਾ ਵਿਕਾਸ ਕਰਨਾ।ਆਮ ਲੋਕ ਜੋ ਪਾਰਟੀ ਦੇ ਸਪੋਟਰ ਹਨ ਉਹਨਾਂ ਦਾ ਵੀ ਇਹ ਹੀ ਮਕਸਦ ਹੈ ਪਾਰਟੀ ਨੂੰ ਸਪੋਟ ਕਰਨਾ ਪਰ ਪੁਰਾਣੀਆ ਪਾਰਟੀਆ ਚਾਹੇ ਅਕਾਲੀ ਭਾਜਪਾ,ਜਾ ਕਾਂਗਰਸ ਹੋਵੇ ਹਮੇਸ਼ਾਂ ਧਰਮ ਜਾਤ ਦੀਆ ਚਾਲਾਂ ਵਿਚ ਫਸਾਕੇ ਆਪਸ ‘ਚ ਉਲਜਾ ਕੇ ਅਤੇ ਲੜਾਕੇ ਸਾਡੇ ਤੇ ਰਾਜ ਕਰ ਰਹੇ ਹਨ ।ਅੱਜ ਦੀ ਆਪਣੀਆ ਚਾਲਾਂ ਚਲ ਰਹੇ ਹਨ,ਉਹਨਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਮਜੂਦਾ ਸਰਕਾਰਾਂ ਦੀਆ ਮਾੜੀਆਂ ਚਾਲਾਂ ਤੋ ਬਚਕੇ ਰਹਿਣ।ਇਸ ਮੌਕੇ ਸਾਬਕਾ ਸੈਨਿਕ ਵਿੰਗ ਦੇ ਸੈਕਟਰ ਇੰਚਾਰਜ ਦਿਲਬਾਗ ਸਿੰਘ ਸਭਰਾ,ਸੈਕਟਰ ਇੰਚਾਰਜ ਯੂਥ ਵਿੰਗ ਸੰਦੀਪ ਸਿੰਘ ਸਭਰਾ ,ਸੈਕਟਰ ਇੰਚਾਰਜ ਸਵਰਨ ਸਿੰਘ ਖਹਿਰਾ,ਨਸੀਬ ਸਿੰਘ ਹਰੀਕੇ,ਸਤਨਾਮ ਸਿੰਘ ਜੌਣੇਕੇ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *