ਖੰਘ ਵਾਲੀ ਨਸ਼ੀਲੀ ਦਵਾਈ ਨੇ ਲਈ 22 ਸਾਲਾ ਨੋਜਵਾਨ ਦੀ ਮੌਤ

ss1

ਖੰਘ ਵਾਲੀ ਨਸ਼ੀਲੀ ਦਵਾਈ ਨੇ ਲਈ 22 ਸਾਲਾ ਨੋਜਵਾਨ ਦੀ ਮੌਤ
ਮ੍ਰਿਤਕ ਦੇ ਪਿਤਾ ਨੇ ਕਿਹਾਂ ਕਿ ਨਸ਼ੇ ਨੇ ਲਈ ਪੁੱਤਰ ਦੀ ਜਾਨ

ਪੱਟੀ 29 ਜੂਨ (ਅਵਤਾਰ ਢਿੱਲੋ): ਹਲਕਾ ਪੱਟੀ ਦੇ ਪਿੰਡ ਕਿਰਤੋਵਾਲ ਕਲਾਂ ਦੇ ਇੱਕ ਨੋਜਵਾਨ ਦੀ ਨਸ਼ੀਲੀ ਵਸਤੂ ਪੀਣ ਨਾਲ ਪੱਟੀ ਦੇ ਇੱਕ ਨਿਜੀ ਹਸਤਪਤਾਲ ਅੰਦਰ ਮੋਤ ਹੋਣ ਦੀ ਸੂਚਨਾਂ ਮਿਲੀ ਹੈ। ਸਿਵਲ ਹਸਤਪਤਾਲ ਪੱਟੀ ਅੰਦਰ ਮ੍ਰਿਤਕ ਨੋਜਵਾਨ ਦੇ ਪਿਤਾ ਮਹਾਂਬੀਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਸਿੰਧਬਾਜ ਸਿੰਘ ਉਰਫ ਬਾਜ (22) ਚੰਡੀਗੜ ਵਿਖੇ ਮਿਊਜਕ ਦੀ ਵਿੱਦਿਆ ਹਾਸਿਲ ਕਰ ਰਿਹਾ ਸੀ ਅਤੇ ਉਹ ਬੀਤੇ ਕੱਲ 6 ਵਜੇ ਸਵੇਰੇ ਚੰਡੀਗੜ ਤੋ ਆਪਣੇ ਘਰ ਕਿਰਤੋਵਾਲ ਆਇਆ ਸੀ ਅਤੇ ਸ਼ਾਮ 6 ਵਜੇ ਜਦੋ ਉਹ ਪਿੰਡ ਦੇ ਗੁਰਦੁਆਰੇ ਗਿਆ ਤਾਂ ਘਰ ਵਾਪਿਸ ਨਾ ਆਇਆ ਤਾਂ ਮੈ ਆਪਣੇ ਦੂਸਰੇ ਲੜਕੇ ਨੂੰ ਲੱਭਣ ਭੇਜਿਆ ਤਾਂ ਮੇਰਾ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਮੇਰੇ ਰਿਸ਼ਤੇਦਾਰ ਦੇ ਚੁਬਾਰੇ ਵਿੱਚੋ ਮਿਲਿਆ ਤਾਂ ਮੈ ਉਸ ਵਕਤ ਪਿੰਡ ਦੇ ਡਾਕਟਰ ਕੋਲੋ ਉਸਦਾ ਮੁਢਲਾ ਇਲਾਜ ਕਰਵਾਇਆ ਜਿਸ ਨਾਲ ਉਸਦੀ ਸਿਹਤ ਵਿੱਚ ਸੁਧਾਰ ਨੋ ਹੋਇਆ ਤਾਂ ਮੈ ਅੱਜ ਸਵੇਰੇ ਤਿੰਨ ਵਜੇ ਤੜਕੇ ਦੀ ਕ੍ਰੀਬ ਉਸਨੂੰ ਇਲਾਜ ਲਈ ਪੱਟੀ ਦੇ ਨਿਜੀ ਹਸਤਪਤਾਲ ਅੰਦਰ ਲਿਆਦਾ ਜਿਥੇ ਅੱਜ 10 ਵਜੇ ਮੇਰੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੇ ਦੱਸਿਆ ਕਿ ਮੇਰੇ ਲੜਕੇ ਦੇ ਨਾਲ ਮੇਰੇ ਪਿੰਡ ਦਾ ਹੀ ਗਗਨਦੀਪ ਸਿੰਘ ਪੁੱਤਰ ਹਜੂਰਾ ਸਿੰਘ ਵੀ ਬੋਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਸੀ ਜੋ ਕੇ ਮੱਖੂ ਦੇ ਇੱਕ ਨਿਜੀ ਹਸਤਪਤਾਲ ਅੰਦਰ ਜੇਰੇ ਇਲਾਜ ਹੈ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਮ੍ਰਿਤਕ ਲੜਕੇ ਅਤੇ ਇਲਾਜ ਅਧੀਨ ਦੂਸਰੇ ਲੜਕੇ ਨੇ ਖੰਘ ਵਾਲੀ ਕੋਈ ਨਸ਼ੀਲੀ ਦਵਾਈ ਪੀਤੀ ਸੀ ਜਿਸ ਕਾਰਨ ਉਸਦੇ ਲੜਕੇ ਦੀ ਮੌਤ ਹੋ ਗਈ।
ਦੂਸਰੇ ਪਾਸੇ ਥਾਣਾ ਹਰੀਕੇ ਦੀ ਪੁਲਿਸ ਦੇ ਏ ਐਸ ਆਈ ਬਲਵਿੰਦਰ ਸਿੰਘ ਨੇ ਇਸ ਘਟਨਾ ਸੰਬੰਧੀ ਦੱਸਿਆ ਕਿ ਪੱਟੀ ਦੇ ਇੱਕ ਨਿਜੀ ਹਸਤਪਤਾਲ ਅੰਦਰ ਗੁਰਬਿੰਦਰ ਸਿੰਘ ਉਰਫ ਬਾਜ ਪੁੱਤਰ ਮਹਾਂਬੀਰ ਸਿੰਘ ਵਾਸੀ ਕਿਰਤੋਵਾਲ ਦੀ ਹੋਈ ਮੌਤ ਸਬੰਧੀ ਪੁਲਿਸ ਵੱਲੋ 174 ਦੀ ਕਾਰਵਾਈ ਕਰਕੇ ਸਿਵਲ ਹਸਤਪਤਾਲ ਪੱਟੀ ਤੋ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਸ ਘਟਨਾਂ ਸੰਬੰਧੀ ਡੀ ਐਸ ਪੀ ਪੱਟੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾਂ ਕਿ ਮ੍ਰਿਤਕ ਦੇ ਪਰਿਵਾਰਕ ਮੈਬਰ ਦੇ ਬਿਆਨ ਦੇ ਅਧਾਰਿਤ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਪੁੁਲਿਸ ਦੀ ਮੁਢਲੀ ਕਾਰਵਾਈ ਤੋ ਬਾਅਦ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਿਕ ਤਫਸ਼ੀਸ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ।

print
Share Button
Print Friendly, PDF & Email

Leave a Reply

Your email address will not be published. Required fields are marked *