ਰਿਕਾਰਡ ਲੋ-ਲੈਵਲ ‘ਤੇ ਰੁਪਇਆ, ਡਾਲਰ ਦੇ ਮੁਕਾਬਲੇ ਬਾਕੀ ਦੇਸ਼ਾਂ ਦਾ ਵੀ ਮੰਦਾ ਹਾਲ

ss1

ਰਿਕਾਰਡ ਲੋ-ਲੈਵਲ ‘ਤੇ ਰੁਪਇਆ, ਡਾਲਰ ਦੇ ਮੁਕਾਬਲੇ ਬਾਕੀ ਦੇਸ਼ਾਂ ਦਾ ਵੀ ਮੰਦਾ ਹਾਲ

ਨਵੀਂ ਦਿੱਲੀ, 29 ਜੂਨ : ਪਹਿਲੀ ਵਾਰ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ 69 ਦੇ ਲੈਵਲ ਤੋਂ ਹੇਠ ਡਿਗ ਕੇ 69.09 ‘ਤੇ ਚਲਿਆ ਗਿਆ ਸੀ। ਰੁਪਏ ਦਾ ਪਿਛਲਾ ਘੱਟ ਸਤਰ 68.865 ਦਾ ਸੀ ਜੋ ਸਾਲ 2016 ਦੀ ਨਵੰਬਰ ‘ਚ ਬਣਿਆ ਸੀ। ਇਸ ਸਾਲ ਵਿਚ ਹੁਣ ਤਕ ਰੁਪਇਆ 8 ਫੀਸਦ ਤੱਕ ਹੇਠ ਡਿਗ ਚੁੱਕਾ ਹੈ। ਰੁਪਏ ਦਾ ਡਾਲਰ ਮੁਕਾਬਲੇ ਇੰਨਾ ਡਿਗ ਜਾਣਾ ਭਾਰਤੀ ਸ਼ੇਅਰ ਮਾਰਕਿਟ ‘ਚ ਭੂਚਾਲ ਲੈ ਕੇ ਆਇਆ। ਹਾਲਾਂਕਿ, ਇਹ ਕਹਿਣਾ ਜਾਇਜ਼ ਨਹੀਂ ਹੋਵੇਗਾ ਕਿ ਡਾਲਰ ਦੇ ਮੁਕਾਬਲੇ ਰੁਪਇਆ ਡਿਗਿਆ ਹੈ। ਪਰ ਅਸਲੀਅਤ ਵਿਚ ਡਾਲਰ ਹੀ ਹੋਰ ਮਜਬੂਤ ਹੋ ਗਿਆ ਹੈ। ਜਾਣਿਕਿ, ਜ਼ਿਆਦਾਤਰ ਮਰਜਿੰਗ ਕਰੰਸੀਆਂ ‘ਚ ਅਲੱਗ-ਅਲੱਗ ਕਾਰਨਾਂ ਕਰਕੇ ਗਿਰਾਵਟ ਆਈ ਹੈ। ਇਕਨਾਮਿਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਚੀਨ ਦੇ ਕਰੰਟ ਅਕਾਊਂਟ ਸਰਪਲੱਸ ਦੇ ਬਾਵਜੂਦ ਚੀਨੀ ਯੁਆਨ ‘ਤੇ ਦਬਾਅ ਬਣਿਆ ਹੋਇਆ ਹੈ। ਇੰਡੋਨੇਸ਼ੀਆ ਦਾ ਰੁਪਇਆ ਅਤੇ ਸਾਊਥ ਅਫਰੀਕਾ ਦੇ ਰੈਂਡ ਦੀ ਕੀਮਤ ਵੀ ਘਟ ਰਹੀ ਹੈ। ਜ਼ਿਆਦਾਤਰ ਕਰੰਸੀਆਂ ਦੇ ਬਦਲੇ ਡਾਲਰ ਹੋਰ ਮਜਬੂਤੀ ਨਾਲ ਅੱਗੇ ਵਧ ਰਿਹਾ ਹੈ। ਇਕਨਾਮਿਕ ਟਾਈਮਜ਼ ਦੇ ਅੰੜਿਆਂ ਮੁਤਾਬਕ ਜਿਵੇਂ ਕਿ ਜਨਵਰੀ 2018 ਤੋਂ ਡਾਲਰ ਦੇ ਮੁਕਾਬਲੇ ਯੂਰੋ 4.3 ਫੀਸਦ ਘਟਿਆ ਹੈ, ਉਥੇ ਹੀ ਯੇਨ 2.10 ਫੀਸਦ ਵਧ ਗਿਆ। ਪੌਂਡ 3.2 ਫੀਸਦ ਘਟਿਆ ਤੇ ਰੁਪਇਆ 8.2 ਫੀਸਦ ਘਟਿਆ ਹੈ।

ਜੇਕਰ ਰੁਪਏ ਦੇ ਡਾਲਰ ਮੁਕਾਬਲੇ ਡਿਗਣ ਦੀ ਵਜ੍ਹਾ ਜਾਣੀਏ ਤਾਂ ਇਹ ਇਸ ਕਾਰਨ ਹੈ ਕਿਉਂਕਿ ਬਾਰਤ ਜ਼ਿਆਦਾਤਰ ਆਯਾਤ ‘ਤੇ ਨਿਰਭਰ ਕਰਦਾ ਹੈ ਅਤੇ ਭਾਰਤ ਨੂੰ ਆਏ ਸਾਲ ਜ਼ਿਆਦਾ ਡਾਲਰਾਂ ਦੀ ਜ਼ਰੂਰਤ ਪੈਂਦੀ ਹੈ। ਪਰ ਵਿਦੇਸ਼ੀ ਨਿਵੇਸ਼ ਵਿਚ ਗਿਰਾਵਟ ਆਉਣ ਨਾਲ ਭਾਰਤ ਕੋਲ ਘੱਟ ਡਾਲਰ ਪਹੁੰਚ ਰਹੇ ਹਨ। ਜਿਸ ਕਾਰਨ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਣਾ ਸੁਭਾਵਿਕ ਜਿਹੀ ਗੱਲ ਹੈ। ਭਾਰਤ ਤੇਲ ਦੀ ਆਪਣੀ ਜ਼ਰੂਰਤ ਤੋਂ ਜ਼ਿਆਦਾ ਹਿੱਸਾ ਆਯਾਤ ਕਰਦਾ ਹੈ। ਜਿਸ ਕਾਰਨ ਜ਼ਿਆਦਾ ਤੇਲ ਖਰੀਦਣ ਲਈ ਜ਼ਿਆਦਾ ਡਾਲਰਾਂ ਦੀ ਜ਼ਰੂਰਤ ਹੈ। ੳਥੇ ਹੀ ਦੂਜੇ ਪਾਸੇ ਕੱਚੇ ਤੇਲ ਦੇ ਭਾਅ ‘ਚ ਤੇਜੀ ਆਈ ਹੈ ਤੇ ਅਮਰੀਕਾ ਵੱਲੋਂ ਵਿਆਜ਼ ਦਰਾਂ ਵਿਚ ਵੀ ਵਾਧਾ ਕੀਤਾ ਗਿਆ।

print
Share Button
Print Friendly, PDF & Email