ਸਵਿੱਸ ਖਾਤਿਆਂ ‘ਚ ਭਾਰਤੀਆਂ ਨੇ ਜਮ੍ਹਾ ਕਰਵਾਇਆ ਰਿਕਾਰਡ ਤੋੜ ‘ਪੈਸਾ’, ਸਵਿੱਸ ਬੈਂਕਾਂ ਦੇ ਉੱਡੇ ਹੋਸ਼

ss1

ਸਵਿੱਸ ਖਾਤਿਆਂ ‘ਚ ਭਾਰਤੀਆਂ ਨੇ ਜਮ੍ਹਾ ਕਰਵਾਇਆ ਰਿਕਾਰਡ ਤੋੜ ‘ਪੈਸਾ’, ਸਵਿੱਸ ਬੈਂਕਾਂ ਦੇ ਉੱਡੇ ਹੋਸ਼

ਨਵੀਂ ਦਿੱਲੀ : ਸਾਲ 2017 ਵਿੱਚ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੁਆਰਾ ਰੱਖੇ ਗਏ ਪੈਸੇ 50% ਵਧ ਕੇ 1.01 ਅਰਬ (7000 ਕਰੋੜ ਰੁਪਏ) ਹੋ ਗਏ। ਸਵਿੱਸ ਨੈਸ਼ਨਲ ਬੈਂਕ (ਐਸ.ਐੱਨ.ਬੀ.) ਵੱਲੋਂ ਅੱਜ ਜਾਰੀ ਕੀਤੇ ਗਏ ਸਰਕਾਰੀ ਸਾਲਾਨਾ ਅੰਕੜਿਆਂ ਅਨੁਸਾਰ, ਸਵਿੱਸ ਬੈਂਕਾਂ ਦੇ ਸਾਰੇ ਵਿਦੇਸ਼ੀ ਗਾਹਕਾਂ ਦੁਆਰਾ ਕੁੱਲ ਧਨ 3 ਫੀਸਦੀ ਵੱਧ ਕੇ 1.46 ਟ੍ਰਿਲੀਅਨ ਜਾਂ 100 ਲੱਖ ਕਰੋੜ ਰੁਪਏ ਹੋ ਗਿਆ। ਹਾਲ ਹੀ ਚ ਸਵਿਸ ਬੈਂਕਾਂ ਵੱਲੋਂ ਜਾਰੀ ਕੀਤੇ ਅਧਿਕਾਰਿਤ ਬਿਆਨ ਵਿਚ ਦੱਸਿਆ ਗਿਆ ਕਿ ਭਾਰਤੀਆਂ ਵੱਲੋਂ ਜਮ੍ਹਾ ਕਰਵਾਏ ਗਏ ਪੈਸਿਆਂ ਨੇ ਉਨ੍ਹਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਲਗਾਤਾਰ ਕਾਲੇ ਧਨ ਨੂੰ ਵਿਦੇਸ਼ੀ ਬੈਂਕਾਂ ਵਿਚ ਜਲਦ ਤੋਂ ਜਲਦ ਬੰਦ ਕਰ ਦੇਣਾ ਚਾਹੁੰਦੇ ਹਨ। ਅੰਕੜਿਆਂ ਮੁਤਾਬਕ ਸਾਲ 2016 ‘ਚ ਭਾਰਤੀ ਪੈਸਾ 45 ਪ੍ਰਤੀਸ਼ਤ ਹੇਠ ਡਿਗ ਗਿਆ ਸੀ।ਸਵਿੱਸ ਬੈਂਕਾਂ ਨੇ ਭਾਰਤ ਅਤੇ ਦੂਜੇ ਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਗਲਤ ਕੰਮਾਂ ਦੇ ਸਬੂਤ ਦੇ ਨਾਲ ਨਾਲ ਵਿਦੇਸ਼ੀ ਗਾਹਕਾਂ ਦੇ ਵੇਰਵੇ ਪਹਿਲਾਂ ਹੀ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਕਲਾਇੰਟ ਸ਼ੇਅਰਿੰਗ ਵੇਰਵਿਆਂ ‘ਤੇ ਸਹਿਯੋਗ ਵਧਾਉਣ ਲਈ ਸਹਿਮਤੀ ਵੀ ਦਿੱਤੀ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *