ਕੰਨਿਆਂ ਸਕੂਲ ਪੱਟੀ ਸਵੱਛ ਭਾਰਤ ਮਿਸ਼ਨ

ss1

ਕੰਨਿਆਂ ਸਕੂਲ ਪੱਟੀ ਸਵੱਛ ਭਾਰਤ ਮਿਸ਼ਨ
ਤਹਿਤ ਵਿਦਿਆਰਥਣਾਂ ਨੂੰ ਚੁਕਾਈ ਸਹੁੰ

3-19 (1)ਪੱਟੀ,2 ਜੂਨ(ਅਵਤਾਰ ਸਿੰਘ ਢਿੱਲੋ )ਪੰਜਾਬ ਦੇ 100 ਚੰਗੇ ਸਰਕਾਰੀ ਸਕੂਲਾਂ ਵਿਚ ਆਪਣੀ ਵਿਸ਼ੇਸ ਜਗ੍ਹਾਂ ਬਣਾਉਣ ਵਾਲੇ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਪਰਮਜੀਤ ਸਿੰਘ,ਜਿਲ੍ਹਾ ਸਾਇੰਸ ਸੁਪਰਵਾਇਜ਼ਰ ਤੇਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਸਕੂਲ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਸਕੂਲ ਵਿਦਿਆਰਥਣਾਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਸਹੁੰ ਚੁਕਾਈ ਗਈ ।ਇਸ ਮੋਕੇ ਸਕੂਲ ਪ੍ਰਿੰਸੀਪਲ ਜ਼ਜੋਸ਼ੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਰਾਸਟਰ ਪਿਤਾ ਮਹਾਤਮਾ ਗਾਧੀ ਜੀ ਵਲੋਂ ਸਵੱਛ ਭਾਰਤ ਦੇ ਵੇਖੇ ਗਏ ਸੁਪਨੇ ਨੂੰ ਸਾਕਾਰ ਕਰੀਏ ਅਤੇ ਆਪਣੇ ਆਲੇ ਦੁਆਲੇ ਚੋਗਿਰਦੇ ਨੂੰ ਸਾਫ ਸੁਥਰਾ ਰੱਖੀਏ । ਇਸ ਮੋਕੇ ਮੈਡਮ ਮਨਜੀਤ ਕੋਰ ਅਤੇ ਸਹਿਯੋਗੀ ਅਧਿਆਪਕਾ ਵਲੋਂ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਆਦਿ ਕਰਵਾਏ ਗਏ।ਇਸ ਮੋਕੇ ਰਵੀ ਪ੍ਰਕਾਸ਼ ਸ਼ਰਮਾ,ਮੈਡਮ ਮਨਜੀਤ ਕੋਰ,ਜਸਬੀਰ ਕੋਰ,ਪ੍ਰੇਮ ਲਤਾ,ਮਨਦੀਪ ਕੋਰ,ਸਮੇਤ ਸਮੂਹ ਸਕੂਲ ਵਿਦਿਆਰਥੀ ਅਤੇ ਸਟਾਫ ਹਾਜ਼ਿਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *