ਹੁਣ ਕੌਣ ਜਗਾਵੇ

ss1

ਹੁਣ ਕੌਣ ਜਗਾਵੇ

ਹੁਣ ਕੌਣ ਜਗਾਵੇ ਅਣਖ ਇੱਥੇ,
ਦੋ ਫਸਲਾ ਜਿਹੇ ਬਣ ਗਏ ਲੋਕੀ,
ਜਾਂ ਝੋਨਾਂ ਜ਼ਾਂ ਕਣਕ ਇੱਥੇ।
ਸਵਾਰਥ ਬਣਿਆ ਝੋਨੇ ਵਾਂਗੂੰ,
ਕਣਕ ਲਾਲਚ ਦਾ ਪੱਖ ਪੂਰ ਰਹੀ,
ਦੁੱਖ-ਸੁੱਖ ਦੀ ਸੀ ਪੰਜਾਬੀਅਤ ਸਾਂਝੀ,
ਅੱਜ ਅੱਖਾਂ ਕੱਢਕੇ ਘੂਰ ਰਹੀ,
ਕੱਢ ਮੇਰੇ ਮਾਲਕ ਦੋ ਚੱਕਰਾਂ ਚੋ,
ਮੁੜ ਸੱਚ ਦੀ ਪੈ ਜਾਵੇ ਛਣਕ ਇੱਥੇ,
ਹੁਣ ਕੌਣ ਜਗਾਵੇ ਅਣਖ ਇੱਥੇ,
ਦੋ ਫਸਲਾ ਜਿਹੇ ਬਣ ਗਏ ਲੋਕੀ,
ਜਾਂ ਝੋਨਾਂ ਜ਼ਾਂ ਕਣਕ ਇੱਥੇ।

ਸੁਰਿੰਦਰ ‘ਮਾਣੂੰਕੇ ਗਿੱਲ’
8872321000

print
Share Button
Print Friendly, PDF & Email