ਨਿਊਜਰਸੀ ਦੇ ਕਾਰੋਬਾਰੀ ਮਲਕੀਤ ਸਿੰਘ ਮੱਲ੍ਹੀ ਦੀ ਸਪੁੱਤਰੀ ਜਗਦੀਪ ਕੋਰ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆਂ

ss1

ਨਿਊਜਰਸੀ ਦੇ ਕਾਰੋਬਾਰੀ ਮਲਕੀਤ ਸਿੰਘ ਮੱਲ੍ਹੀ ਦੀ ਸਪੁੱਤਰੀ ਜਗਦੀਪ ਕੋਰ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆਂ

ਵਿਸ਼ਵ ਚੈਪੀਂਅਨ ਕਰਤਾਰ ਸਿੰਘ ਵਿਆਹੀ ਜੋੜੀ ਨੂੰ ਪਿਆਰ ਦੇਣ ਪੁੱਜੇ

ਨਿਊਜਰਸੀ , 28 ਜੂਨ ( ਰਾਜ ਗੋਗਨਾ )—ਬੀਤੇ ਦਿਨ ਨਿਊਜਰਸੀ ਦੇ ਉੱਘੇ ਸਿੱਖ ਕਾਰੋਬਾਰੀ ਸ: ਮਲਕੀਤ ਸਿੰਘ ਮੱਲ੍ਹੀ ਅਤੇ ਬੀਬੀ ਗੁਰਬਖਸ਼ ਕੋਰ ਮੱਲ੍ਹੀ ਦੀ ਸਪੁੱਤਰੀ ਜਗਦੀਪ ਕੋਰ ਦਾ ਸ਼ੁਭ ਆਨੰਦ ਕਾਰਜ ਦਲਜੀਤ ਸਿੰਘ ਢਿੱਲੋ ਸਪੁੱਤਰ ਸ: ਮੱਖਣ ਸਿੰਘ ਅਤੇ ਬੀਬੀ ਕੁਲਵਿੰਦਰ ਕੋਰ ਦੇ ਬੇਟੇ ਨਾਲ ਕਾਰਟਰੇਟ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇਂ ਪੂਰਨ ਗੁਰਮਰਿਆਦਾ ਅਨੁਸਾਰ ਬੜੀ ਧੂਮ-ਧਾਮ ਨਾਲ ਹੋਇਆਂ।ਜਿਸ ਵਿੱਚ ਉਹਨਾਂ ਦੇ ਸਾਕ ਸੰਬੰਧੀਆਂ ਤੋਂ ਇਲਾਵਾ ਭਾਰੀ ਗਿਣਤੀ ਚ’ ਉਹਨਾਂ ਦੇ ਸੱਜਣਾਂ ਮਿੱਤਰਾਂ ਨੇ ਸ਼ਿਰਕਤ ਕੀਤੀ। ਪੰਜਾਬੀ ਭਾਈਚਾਰੇ ਚ’ ਕਾਫ਼ੀ ਅਸਰ ਰਸੂਖ਼ ਰੱਖਣ ਵਾਲੇ ਮਲਕੀਤ ਸਿੰਘ ਮੱਲ੍ਹੀ ਦੀ ਬੇਟੀ ਦੇ ਵਿਆਹ ਚ’ ਇੱਥੋਂ ਦੇ ਪ੍ਰਸਿੱਧ ਕਾਰੋਬਾਰੀਆ ਤੋਂ ਇਲਾਵਾ ਸਿਆਸੀ ,ਧਾਰਮਿਕ ਜਥੇਬੰਦੀਆਂ ਦੇ ਕਈ ਆਗੂ ਵੀ ਪਹੁੰਚੇ ਹੋਏ ਸਨ। ਇਸ ਸਮੇਂ ਨਵ-ਵਿਆਹੀ ਜੋੜੀ ਨੂੰ ਉਹਨਾਂ ਦੇ ਜਿਗਰੀ ਦੋਸਤ ਵਿਸ਼ਵ ਚੈਪੀਂਅਨ ਪਦਮ ਸ੍ਰੀ ਕਰਤਾਰ ਸਿੰਘ ਆਈ .ਪੀ.ਐਸ ਜੋ ਪੰਜਾਬ ਪੁਲਿਸ ਤੋਂ ਬਤੌਰ ਆਈ.ਜੀ ਸੇਵਾ ਮੁਕਤ ਹੋਏ ਹਨ , ਵੀ ਅਸ਼ੀਰਵਾਦ ਦੇਣ ਪੁੱਜੇ ਹੋਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *