ਨਿਕੀ ਹੇਲੀ ਨੇ ਗੁ. ਸੀਸ ਗੰਜ ‘ਚ ਪਕਾਏ ਪਰਸ਼ਾਦੇ, ਸਿਰਸਾ ਨੇ ਓਰੇਗਨ ‘ਚ ਕੈਦ ਭਾਰਤੀਆਂ ਬਾਬਤ ਕੀਤੀ ਚਰਚਾ

ss1

ਨਿਕੀ ਹੇਲੀ ਨੇ ਗੁ. ਸੀਸ ਗੰਜ ‘ਚ ਪਕਾਏ ਪਰਸ਼ਾਦੇ, ਸਿਰਸਾ ਨੇ ਓਰੇਗਨ ‘ਚ ਕੈਦ ਭਾਰਤੀਆਂ ਬਾਬਤ ਕੀਤੀ ਚਰਚਾ

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿਕੀ ਹੇਲੀ ਵੀਰਵਾਰ ਨੂੰ ਦਿੱਲੀ ਦੇ ਗੁਰਦੁਆਰਾ ਸਾਹਿਬ, ਮਸਜਿਦ, ਮੰਦਿਰ ਅਤੇ ਚਰਚ ‘ਚ ਨਤਮਸਤਕ ਹੋਏ। ਨਿਕੀ ਹੇਲੀ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਚ ਲੰਗਰ ਦੀ ਸੇਵਾ ਕੀਤੀ। ਨਿਕੀ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਜਿਸ ਵਿਚ ਉਨ੍ਹਾਂ ਅੱਤਵਾਦ ਅਤੇ ਹੋਰਨਾਂ ਮਸਲਿਆਂ ‘ਚ ਸਹਿਯੋਗ ਵਧਾਉਣ ਦੀ ਚਰਚਾ ਕੀਤੀ। ਅੱਜ ਨਿਕੀ ਹੇਲੀ ਗੁਰਦੁਆਰਾ ਸੀਸ ਗੰਜ ਸਾਹਿਬ ਪੁੱਜੇ। ਇਸਤੋਂ ਬਾਅਦ ਜਾਮਾ ਮਸਜਿਦ, ਗੌਰੀ ਸ਼ੰਕਰ ਮੰਦਿਰ ਅਤੇ ਸੈਂਟਰਲ ਚਰਚ ‘ਚ ਨਤਮਸਤਕ ਹੋਏ। ਦੱਸਦੇਈਏ ਕਿ ਦਿੱਲੀ ‘ਚ ਉਹ ਦੋ ਦਿਨਾਂ ਦੌਰਾ ‘ਤੇ ਹਨ। ਇਸ ਦੌਰਾਨ ਉਹ ਭਾਰਤੀ ਅਧਿਕਾਰੀਆਂ ਅਤੇ ਕਾਰੋਬਾਰ ਦੇ ਖੇਤਰ ਵਿਚ ਮਹਾਨ ਸ਼ਖਸੀਅਤਾਂ ਨਾਲ ਮੁਲਾਕਾਤ ਕਰਨਗੇ।
ਜਾਣਕਾਰੀ ਮੁਤਾਬਿਕ ਨਿਕੀ ਹੇਲੀ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ.ਐਸ.ਜੀ.ਐਮ.ਸੀ.) ਨੇ ਓਰੇਗਨ ਵਿਚ ਇਕ ਨਜ਼ਰਬੰਦ ਕੇਂਦਰ ‘ਚ ਕੈਦ 52 ਭਾਰਤੀਆਂ, ਜ਼ਿਆਦਾਤਰ ਸਿੱਖਾਂ ਬਾਰੇ ਚਰਚਾ ਕੀਤੀ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *