ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਦਾ ਅਹਿਮ ਫੈਸਲਾ

ss1

ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਦਾ ਅਹਿਮ ਫੈਸਲਾ

 

ਅੰਮ੍ਰਿਤਸਰ: ਪਿਛਲੇ ਸਾਲ ਅੰਮ੍ਰਿਤਸਰ ਵਿਖੇ ਸੱਦੇ ਗਏ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਪੰਜਾਂ ਤਖਤਾਂ ਦੇ ਜਥੇਦਾਰ ਜਲਦ ਹੀ ਅਕਾਲ ਤਖ਼ਤ ਨੇੜੇ ਨਵਾਂ ਸਕੱਤਰੇਤ ਸਥਾਪਤ ਕਰਨਗੇ। ਇਸ ਦੇ ਨਾਲ ਹੀ ਉਹ ਪੰਥ ਨਾਲ ਸਬੰਧਤ ਫੈਸਲਿਆਂ ਨੂੰ ਵਿਚਾਰ ਕੇ ਉਨ੍ਹਾਂ ਬਾਰੇ ਆਪਣੇ ਹੁਕਮਨਾਮੇ ਜਾਰੀ ਕਰਨਗੇ। ਇਹ ਖੁਲਾਸਾ ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਨੇੜੇ ਬਣਾਇਆ ਜਾਣ ਵਾਲਾ ਸਕੱਤਰੇਤ 15 ਮਈ ਤੋਂ ਬਾਅਦ ਹੋਂਦ ਵਿੱਚ ਆਵੇਗਾ। ਸਰਬੱਤ ਖਾਲਸਾ ਵੱਲੋਂ ਥਾਪੇ ਪੰਜਾਂ ਤਖਤਾਂ ਦੇ ਜਥੇਦਾਰ ਅਗਲੇ ਮਹੀਨੇ ਤੋਂ ਇੱਥੋਂ ਕੌਮ ਦੇ ਨਾਮ ਸੰਦੇਸ਼, ਆਦੇਸ਼ ਤੇ ਹੁਕਮਨਾਮੇ ਜਾਰੀ ਕਰਨਗੇ। ਉਨ੍ਹਾਂ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਬੁਲਾਏ ਗਏ ਸਰਬੱਤ ਖਾਸਲਾ ਸਮੁਚੀਆਂ ਸਿੱਖ ਜਥਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿੱਚ ਸ਼ਾਮਲ ਹੋ ਕਿ ਇਸ ਨੂੰ ਕਾਮਯਾਬ ਬਣਾਉਣ।

ਦਾਦੂਵਾਲ ਮੁਤਬਕ 4 ਮਈ ਨੂੰ ਤਖ਼ਤ ਸ੍ਰੀ ਹਜੂਰ ਸਾਹਿਬ, 6 ਮਈ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ, 10 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, 13 ਮਈ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ 15 ਮਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਾਜ਼ਰੀ ਲਵਾਉਣ ਤੋਂ ਬਾਅਦ ਸਾਰੇ ਤਖਤਾਂ ਦੇ ਜਥੇਦਾਰ ਅੰਮ੍ਰਿਤਸਰ ਵਿਖੇ ਬਣਾਏ ਜਾਂ ਵਾਲੇ ਸਕੱਤਰੇਤ ਵਿੱਚ ਬੈਠਣਗੇ। ਇਸ ਦੇ ਨਾਲ ਰਹੀ ਉਨ੍ਹਾਂ ਵੱਲੋਂ ਆਪਣਾ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *