ਫ਼ਿਲਮ ‘ਸੂਰਮਾ ਦੇ ਦਿਲਜੀਤ ਬਾਰੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਦਿੱਤਾ ਇਹ ਬਿਆਨ

ss1

ਫ਼ਿਲਮ ‘ਸੂਰਮਾ ਦੇ ਦਿਲਜੀਤ ਬਾਰੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਦਿੱਤਾ ਇਹ ਬਿਆਨ

ਪਾਲੀਵੁੱਡ ਫ਼ਿਲਮ ‘ਸੂਰਮਾ’ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ‘ਸੂਰਮਾ’ ਲਈ ਦਿਲਜੀਤ ਦੋਸਾਂਝ ਨੇ ਕਾਫੀ ਮਿਹਨਤ ਕੀਤੀ ਹੈ। ਦਿਲਜੀਤ ਇਸ ਫ਼ਿਲਮ ਵਿੱਚ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਰੋਲ ਅਦਾ ਕਰ ਰਹੇ ਹਨ। ਉਹਨਾਂ ਨਾਲ ਤਾਪਸੀ ਪਨੂ ਵੀ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ। ਉੱਥੇ ਹੀ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਇਸ ਫ਼ਿਲਮ ਲਈ ਦਿਲਜੀਤ ਦੋਸਾਂਝ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਦਿਲਜੀਤ ਬਾਰੇ ਲਿਖਿਆ ‘ਬਰਾਇਟ ਟੈਲੇਂਟ’।

Diljit Dosanjh

ਇਸਦੇ ਨਾਲ ਹੀ ਉਹਨਾਂ ਨੇ ਫ਼ਿਲਮ ਡਾਇਰੈਕਟਰ ਨੂੰ ਵੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਤਾਪਸੀ ਪਨੂੰ ਸਟਾਰਰ ਫ਼ਿਲਮ ਸੂਰਮਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਸੰਦੀਪ ਸਿੰਘ ਦੀ ਜ਼ਿੰਦਗੀ ਉੱਤੇ ਅਧਾਰਿਤ ਬਾਇਓਪਿਕ ਸੂਰਮਾ ਵਿੱਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਜਦ ਕਿ ਤਾਪਸੀ ਪਨੂੰ ਉਨ੍ਹਾਂ ਦੀ ਲਵ – ਇੰਟਰਸਟ ਦੇ ਰੋਲ ਵਿੱਚ ਹਨ, ਜੋ ਉਨ੍ਹਾਂ ਨੂੰ ਹਾਕੀ ਖੇਡਣ ਉੱਤੇ ਪ੍ਰੇਰਿਤ ਕਰਦੀ ਹੈ। ਟ੍ਰੇਲਰ ਵਿੱਚ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਵੱਖ – ਵੱਖ ਪਹਿਲੂਆਂ ਵਿੱਚ ਦਿਖਾਇਆ ਗਿਆ ਹੈ।ਬਚਪਨ ਵਿੱਚ ਉਨ੍ਹਾਂ ਨੂੰ ਹਾਕੀ ਵਿੱਚ ਦਿਲਚਸਪੀ ਨਹੀਂ ਹੁੰਦੀ ਸੀ ਪਰ ਜ਼ਿੰਦਗੀ ਵਿੱਚ ਪ੍ਰੀਤ ਦੀ ਐਂਟਰੀ ਹੋਣ ਤੋਂ ਬਾਅਦ ਉਹ ਹਾਕੀ ਨਾਲ ਆਪਣਾ ਰਿਸ਼ਤਾ ਜੋੜਦੇ ਹਨ

Diljit Dosanjh

ਪਰ ਇਹ ਸਫ਼ਰ ਉਨ੍ਹਾਂ ਦੇ ਲਈ ਆਸਾਨ ਨਹੀਂ ਹੁੰਦਾ, ਕਿਉਂਕਿ ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਵੀਲਚੇਅਰ ਉੱਤੇ ਆ ਜਾਂਦੇ ਹਨ। ਬਾਵਜੂਦ ਇਸ ਦੇ ਸੰਦੀਪ ਹਾਰ ਨਹੀਂ ਮੰਨਦੇ ਹਨ। ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਫ਼ਿਲਮ ਦੀ ਟੈਗਲਾਇਨ ਹੈ, ਚੈਂਪੀਅਨ ਮਰਿਆ ਅਤੇ ਲੀਜੈਂਡ ਜ਼ਿੰਦਾ ਹੋਇਆ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਇੱਕ ਲੀਜੈਂਡ ਹਾਕੀ ਖਿਡਾਰੀ ਹੈ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ। ਸੰਦੀਪ ਨੂੰ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਡਰੈਗ – ਫਲਿਕਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Diljit Dosanjh
ਇਹਨਾਂ ਦੀ ਡਰੈਗ ਦੀ ਸਪੀਡ 145 km / hr ਹੈ ਅਤੇ ਉਨ੍ਹਾਂ ਦੀ ਇਸ ਸ਼ਾਨਦਾਰ ਸਪੀਡ ਦੇ ਚਲਦੇ ਉਨ੍ਹਾਂ ਨੂੰ ਫਲਿੱਕਰ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੰਦੀਪ ਸਿੰਘ ਕਮਬੈਕ ਕਿੰਗ ਦੇ ਨਾਮ ਤੋਂ ਵੀ ਮਸ਼ਹੂਰ ਹੋਏ। ਟਿੱਪਣੀਆਂ ਸ਼ਾਦ ਅਲੀ ਦੁਆਰਾ ਨਿਰਦੇਸ਼ਤ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਅੰਗਦ ਬੇਦੀ ਵੀ ਇਸ ਵਿੱਚ ਅਹਿਮ ਰੋਲ ਵਿੱਚ ਦਿਖਣਗੇ। ਅਗੰਦ ਸਾਬਕਾ ਹਾਕੀ ਖਿਡਾਰੀ ਅਤੇ ਮੇਂਟਰ ਬਿਕਰਮਜੀਤ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ 13 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।

print
Share Button
Print Friendly, PDF & Email