ਭਾਰਤ ਤੇ ਸੇਸ਼ੈਲਜ਼ ਅਜ਼ੰਪਸ਼ਨ ਟਾਪੂ ਪ੍ਰਾਜੈਕਟ ’ਤੇ ਕੰਮ ਕਰਨ ਲਈ ਰਾਜ਼ੀ

ss1

ਭਾਰਤ ਤੇ ਸੇਸ਼ੈਲਜ਼ ਅਜ਼ੰਪਸ਼ਨ ਟਾਪੂ ਪ੍ਰਾਜੈਕਟ ’ਤੇ ਕੰਮ ਕਰਨ ਲਈ ਰਾਜ਼ੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ੈਲਜ਼ ਦੇ ਰਾਸ਼ਟਰਪਤੀ ਡੈਨੀ ਫੌਅਰ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਅੱਜ ਇਕ-ਦੂਜੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਅਜ਼ੰਪਸ਼ਨ ਟਾਪੂ ’ਤੇ ਸਮੁੰਦਰੀ ਫ਼ੌਜ ਦਾ ਅੱਡਾ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ਵਾਸਤੇ ਰਾਜ਼ੀ ਹੋ ਗਏ ਹਨ। ਭਾਰਤ ਨੇ ਰੱਖਿਆ ਉਪਕਰਨਾਂ ਵਿੱਚ ਵਾਧਾ ਕਰਨ ਲਈ ਸੇਸ਼ੈਲਜ਼ ਨੂੰ 10 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਸ਼ੈਲਜ਼ ਦੇ ਰਾਸ਼ਟਰਪਤੀ ਸ੍ਰੀ ਫੌਰ ਨਾਲ ਮਿਲ ਕੇ ਦਿੱਤੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਰਤ ਵੱਲੋਂ ਦਿੱਤੇ ਕਰਜ਼ੇ ਨਾਲ ਸੇਸ਼ੈਲਜ਼ ਆਪਣੀ ਸਮੁੰਦਰੀ ਰੱਖਿਆ ਦੀ ਸਮਰੱਥਾ ਵਧਾਉਣ ਲਈ ਰੱਖਿਆ ਉਪਕਰਨ ਖ਼ਰੀਦ ਸਕੇਗਾ। ਸ੍ਰੀ ਮੋਦੀ ਨੇ ਕਿਹਾ ਕਿ ਸਬੰਧਤ ਟਾਪੂ ’ਤੇ ਸਮੁੰਦਰੀ ਫ਼ੌਜ ਦਾ ਅੱਡਾ ਬਣਨ ਨਾਲ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਰਣਨੀਤਿਕ ਤੌਰ ’ਤੇ ਭਾਰਤ ਨੂੰ ਕਾਫੀ ਫਾਇਦਾ ਹੋਵੇਗਾ। ਸ੍ਰੀ ਫੌਰ ਨੇ ਕਿਹਾ ਕਿ ਅਜ਼ੰਪਸ਼ਨ ਟਾਪੂ ਪ੍ਰਾਜੈਕਟ ਬਾਰੇ ਗੱਲਬਾਤ ਹੋਈ ਸੀ ਅਤੇ ਦੋਵੇਂ ਦੇਸ਼ ਇਕ-ਦੂਜੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਪ੍ਰਾਜੈਕਟ ’ਤੇ ਮਿਲ ਕੇ ਕੰਮ ਕਰਨਗੇ। ਇਸ ਦੌਰਾਨ ਦੋਹਾਂ ਪੱਖਾਂ ਨੇ ਜਿਨ੍ਹਾਂ ਛੇ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਉਨ੍ਹਾਂ ਵਿੱਚ ਸੇਸ਼ੈਲਜ਼ ਵਿੱਚ ਸਾਈਬਰ ਸੁਰੱਖਿਆ, ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਪਛਾਣ ਸਬੰਧੀ ਡੇਟਾ ਆਪਸ ਵਿੱਚ ਬਦਲਣ ਸਬੰਧੀ ਸਮਝੌਤੇ ਵੀ ਸ਼ਾਮਲ ਸਨ। ਸੇਸ਼ੈਲਜ਼ ਨੂੰ ਦਿੱਤਾ ਜਾਣ ਵਾਲਾ ਦੂਜ ਡੌਰਨੀਅਰ ਜਹਾਜ਼ ਭਲਕੇ ਉੱਥੋਂ ਦੇ ਕੌਮੀ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *