ਕਵਿਤਾ

ss1

ਕਵਿਤਾ

ਉੱਠ ਵੀਰਾ ਪੰਜਾਬੀਆ, ਤੇ ਚਾਰੇ ਪਾਸੇ ਵੇਖ,
ਨਾ ਕੋਈ ਤੇਰਾ ਘਰ ਰਿਹਾ, ਨਾ ਕੋਈ ਤੇਰਾ ਦੇਸ਼,
ਆ ਗਏ ਬਾਬਰ ਗਜਨਵੀ, ਬਦਲ ਕੇ ਆਪਣਾ ਭੇਸ,
ਕੌਮ ਜੋ ਉਸਰੀ ਸਿਰਾਂ ‘ਤੇ, ਕਿਰ ਗਈ ਬਣਕੇ ਰੇਤ।

ਰਿਹਾ ਨਾ ਪਾਣੀ ਪੀਣ ਨੂੰ, ਜਹਿਰ ਬਣ ਗਿਆ ਖੇਤ,
ਕੁੱਝ ਕਰ ਗਏ ਖੁਦਕੁਸ਼ੀਆਂ, ਕੁੱਝ ਤੁਰ ਗਏ ਪ੍ਰਦੇਸ,
ਮਾਪਿਆਂ ਦੇ ਮੋਡੇ ਅਰਥੀਆਂ, ਨਾ ਚੱਲੇ ਕੋਈ ਪੇਸ਼,
‘ਮਾਨਾ’ ਬੁਰਾ ਏ ਮੌਤ ਤੋਂ, ਪੁੱਤ ਦੀ ਚਿਖਾ ਦਾ ਸੇਕ।

ਅਵਤਾਰ ਸਿੰਘ ‘ਮਾਨ’
ਪਿੰਡ ਮਿਰਜੇਆਣਾ
ਸੰਪਰਕ: 94642-15175

print
Share Button
Print Friendly, PDF & Email

Leave a Reply

Your email address will not be published. Required fields are marked *