ਰਚਨਾ

ss1

ਰਚਨਾ

ਅੱਧਰਿੱਝੇ ਰਿਸ਼ਤਿਆਂ ਦੀ ਕੁੜੱਤਣ,
ਕਿਸੇ ਕੁਆਰੀ ਦੇ ਦਿਲ ‘ਚ ਮਚਲਦੇ ਸੁਪਨਿਆਂ ਦੀ ਗੱਲ,
ਮੰਜੇ ਪਏ ਬਜ਼ੁਰਗਾਂ ਦੀ ਹੂਕ, ਸਿਆਸਤਦਾਨਾਂ ਦੀਆਂ ਚਾਲਾਂ,
ਟੁੱਟੇ ਦਿਲਾਂ ਦੀ ਜੁਬਾਨ, ਰੋੜੀ ਕੁੱਟਦੇ ਹੱਥਾਂ ਦੇ ਵੈਣ,
ਪਿਆਸੀ ਜੀਵਨ ਜਾਚ, ਤਪਦੇ ਹੋਠਾਂ ਦੀ ਪਿਆਸ,
ਵਿਦੇਸੋਂ ਪੁੱਤ ਦੇ ਪਰਤ ਆਉਣ ਦੀ ਆਸ,
ਹਥੌੜੇ ਦੀ ਥਾਪ ‘ਚੋਂ ਜਿੰਦਗੀ ਦੀ ਕਾਹਲ,
ਮਾਇਆ ਨਗਰੀ ਦਾ ਮਾਇਆ ਜਾਲ,
ਤਕਦੀਰਾਂ ਦੇ ਲੇਖੇ, ਰੱਬ ਦੀ ਮਾਇਆ,
ਆਪਣੇ ਆਪ ਨੂੰ ਟੋਲਦੇ ਨੇ, ਕਿਸੇ ਹੋਰ ਵਿੱਚੋਂ,
ਕੁੱਲ ਦੁਨੀਆਂ ਦੀਆਂ ਬਾਤਾਂ ਪਾਉਂਦੇ,
ਤੁਰ ਜਾਂਦੇ ਨੇ ਆਪ ਵਿਚਾਰੇ, ਨਾ ਮੁਕੰਮਲ ਜਿਹੇ।

ਪਰਵਿੰਦਰ ਬਠਿੰਡਾ

print
Share Button
Print Friendly, PDF & Email

Leave a Reply

Your email address will not be published. Required fields are marked *