ਸ਼ਹੀਦ ਬਾਬਾ ਚਰਨ ਦਾਸ ਜੀ ਦੀ ਯਾਦ ‘ਚ ਬੂਟੇ ਲਗਾਏ ਤੇ ਵੰਡੇ ਗਏ

ss1

ਸ਼ਹੀਦ ਬਾਬਾ ਚਰਨ ਦਾਸ ਜੀ ਦੀ ਯਾਦ ‘ਚ ਬੂਟੇ ਲਗਾਏ ਤੇ ਵੰਡੇ ਗਏ

ਹਰ ਵਿਅਕਤੀ ਨੂੰ ਇਕ ਬੂਟਾ ਲਗਾਉਣਾ ਚਾਹੀਦੈ— ਦੀਵਾਨ

Inline image

ਨਿਊਯਾਰਕ /ਲੁਧਿਆਣਾ 24 ਜੂਨ ( ਰਾਜ ਗੋਗਨਾ ) ਬੀਤੇ ਦਿਨ ਲੁਧਿਆਣਾ ਦੇ ਪਿੰਡ ਅੱਬੂਵਾਲ ਵਿਖੇ ਸ਼ਹੀਦ ਬਾਬਾ ਚਰਨ ਦਾਸ ਜੀ ਦੀ ਬਰਸੀ ਡੇਰਾ ਬਾਬਾ ਰੂਪ ਨਰਾਇਣ ਜੀ ਵਿਖੇ ਮਨਾਈ ਗਈ, ਜਿਨ੍ਹਾਂ ਨੂੰ 1993 ‘ਚ ਅੱਤਵਾਦੀਆਂ ਵੱਲੋਂ ਮਾਰ ਦਿੱਤਾ ਗਿਆ ਸੀ। ਇਸ ਮੌਕੇ ਪੀਪਲਜ਼ ਫਰਸਟ ਐਨਜੀਓ ਵੱਲੋਂ ਇਸਦੇ ਸੰਸਥਾਪਕ ਪਵਨ ਦੀਵਾਨ ਦੀ ਅਗਵਾਈ ਹੇਠ ਇਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਦੌਰਾਨ ਪਿੰਡ ‘ਚ ਬੂਟੇ ਲਗਾਏ ਤੇ ਵੰਡੇ ਗਏ।
ਦੀਵਾਨ ਨੇ ਕਿਹਾ ਕਿ ਮਨੁੱਖਾਂ ਵੱਲੋਂ ਹੀ ਪੈਦਾ ਕੀਤੀ ਗਈ ਗਲੋਬਲ ਵਾਰਮਿੰਗ ਤੋਂ ਆਪਣੀ ਧਰਤੀ ਮਾਂ ਨੂੰ ਬਚਾਉਣ ਵਾਸਤੇ ਹਰੇਕ ਵਿਅਕਤੀ ਨੂੰ ਸੌਂਹ ਚੁੱਕਣੀ ਚਾਹੀਦੀ ਹੈ। ਹਰ ਵਿਅਕਤੀ ਨੂੰ ਆਪਣੇ ਜੀਵਨ ‘ਚ ਘੱਟੋਂ ਘੱਟ ਇਕ ਬੂਟਾ ਲਗਾ ਕੇ ਉਸਨੂੰ ਵੱਡਾ ਕਰਨ ‘ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਆਮ ਤੌਰ ‘ਤੇ ਸੜਕਾਂ ਕੰਢਿਓਂ ਰੁੱਖਾਂ ਨੂੰ ਕੱਟਿਆ ਜਾਂਦਾ ਹੈ, ਪਰ ਉਹ ਮੁੜ ਤੋਂ ਉਸੇ ਗਿਣਤੀ ‘ਚ ਨਹੀਂ ਲਗਾਏ ਜਾਂਦੇ। ਰੁੱਖ ਕੱਟਣਾ ਇਕ ਅਪਰਾਧ ਹੈ, ਪਰ ਅਫਸੋਸ ਹੈ ਕਿ ਅੱਜ ਹਰ ਇਨਸਾਨ ਉਸ ‘ਚ ਸ਼ਾਮਿਲ ਹੋ ਚੁੱਕਾ ਹੈ। ਇਸ ਲੜੀ ਹੇਠ, ਆਪਣੀ ਮਾਂ ਧਰਤੀ ਨੂੰ ਬਚਾਉਣ ਵਾਸਤੇ ਪੀਪਲਜ ਫਰਸਟ ਵੱਲੋਂ ਸਾਰਿਆਂ ਪਿੰਡਾਂ ‘ਚ ਬੂਟੇ ਵੰਡਣ ਤੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੋਕੇ ਸਤਵਿੰਦਰ ਸਿੰਘ ਜਵੱਦੀ, ਗੁਰਦੀਪ ਸਿੰਘ ਆਹਲੂਵਾਲੀਆ, ਨਵਨੀਸ਼ ਮਲਹੋਤਰਾ, ਅਜਾਦ ਸ਼ਰਮਾ, ਬਾਬਾ ਹਰਪਾਲ ਸਿੰਘ, ਰਵਿੰਦਰ ਸਿੰਘ ਮੈਂਬਰ ਪੰਚਾਇਤ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ, ਪ੍ਰੀਤਮ ਸਿੰਘ, ਹਰਭਗਤ ਗਰੇਵਾਲ, ਮਨੀ ਕੀਵਾ, ਜਗਜੀਤ ਸਿੰਘ ਮਾਨ, ਪੰਕਜ, ਡਾ. ਓਂਕਾਰ ਚੰਦ ਸ਼ਰਮਾ, ਯਸ਼ਪਾਲ ਸ਼ਰਮਾ, ਹਰਦੇਵ ਸਿੰਘ ਸੰਦੋੜ ਵੀ ਸ਼ਾਮਿਲ ਰਹੇ।
print
Share Button
Print Friendly, PDF & Email

Leave a Reply

Your email address will not be published. Required fields are marked *