ਕਵਿਤਾ

ss1

ਕਵਿਤਾ

ਇੱਜ਼ਤ ਨਹੀ ਲੁੱਟੀ ਜਾਂਦੀ ਏ ਬਜ਼ਾਰਾਂ ਵਿੱਚ।
ਇਹ ਤਾਂ ਸਭ ਕੁਝ ਹੋਵੇ ਚਾਰ ਦੀਵਾਰਾਂ ਵਿੱਚ।

ਇੱਕ ਦੂਜੇ ਤੇ ਦੋਸ਼ ਮੜੵਨ ਦਾ ਮਤਲਬ ਕੀ
ਦੋਸ਼ ਤਾ ਹੈ ਸਾਡੇ ਦਿੱਤੇ ਹੋਏ ਸੰਸਕਾਰਾਂ ਵਿੱਚ।

ਮਹਿੰਗੇ ਕੱਪੜੇ,ਮਹਿੰਗੇ ਮੋਬਾਇਲ ਤਾਂ ਲੈ ਦਿੱਤੇ
ਫਾਇਦਾ ਕੀ,ਜੇ ਬਦਲਾਵ ਨਹੀ ਵਿਚਾਰਾਂ ਵਿੱਚ।

ਫਰੀ ਨੈੱਟ,ਤੇ ਪੋਰਨ ਫਿਲਮਾਂ ਇਹ ਦੇਖਦੇ ਨੇ
ਝੱਟ ਹੀ ਨਾਂ ਆ ਜਾਦੈ ,ਫੇਰ ਬਲਾਤਕਾਰਾਂ ਵਿੱਚ।

ਸੰਭਲੋ ਲੋਕੋ,ਨਵੀਂ ਪੀੜੀ ਹੁਣ ਸਾਂਭ ਲਵੋ
ਦੋਸ਼ ਨੇ ਬਹਿ ਕੇ ਕੱਢੋ ਤੁਸੀ ਸਰਕਾਰਾਂ ਵਿੱਚ।

ਸੁਰਿੰਦਰ ਕੌਰ

print
Share Button
Print Friendly, PDF & Email

Leave a Reply

Your email address will not be published. Required fields are marked *