ਫ਼ਤਹਿ ਸ਼ੇਰਗਿੱਲ ਦਾ ਗੀਤ ‘ਟੱਲਦਾ ਨਈਂ’ ਚਰਚਾ ਵਿੱਚ

ss1

ਫ਼ਤਹਿ ਸ਼ੇਰਗਿੱਲ ਦਾ ਗੀਤ ‘ਟੱਲਦਾ ਨਈਂ’ ਚਰਚਾ ਵਿੱਚ

ਭਦੌੜ 22 ਜੂਨ (ਵਿਕਰਾਂਤ ਬਾਂਸਲ) ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਦਮਦਾਰ ਕਲਮ ਦਾ ਲੋਹਾ ਮਨਵਾਉਣ ਵਾਲੇ ਭਦੌੜ ਦੇ ਨੇੜੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਗੀਤਕਾਰ ਅਤੇ ਗਾਇਕ ਫ਼ਤਹਿ ਸ਼ੇਰਗਿੱਲ ਨੇ ਖ਼ੁਦ ਲਿਖਿਆ ਗੀਤ ‘ਟੱਲਦਾ ਨਈਂ’ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ। ਫ਼ਤਹਿ ਸ਼ੇਰਗਿੱਲ ਦੇ ਇਸ ਸਿੰਗਲ ਟਰੈਕ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਅਤੇ ਗੀਤਕਾਰ ਫ਼ਤਹਿ ਸ਼ੇਰਗਿੱਲ ਨੇ ਦੱਸਿਆ ਕਿ ਸਟੇਟ ਸਟੂਡੀਓਜ਼ ਕੰਪਨੀ ਚ ਅਮਰੀਕਾ ਡਾਂਗੀਆਂ ਦੀ ਪੇਸ਼ਕਸ਼ ਚ ਆਏ ਇਸ ਗੀਤ ਦਾ ਸੰਗੀਤ ਗੈਗ ਸਟੂਡੀਓਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਤਹਿ ਸ਼ੇਰਗਿੱਲ ਦੀ ਦਮਦਾਰ ਕਲਮ ਨਾਲ ਲਿਖੇ ਗੀਤਾਂ ਨੂੰ ਪੰਜਾਬ ਦੇ ਕਈ ਨਾਮਵਾਰ ਕਲਾਕਾਰ ਰਣਜੀਤ ਬਾਵਾ, ਅਮਰਿੰਦਰ ਗਿੱਲ, ਕੁਲਵਿੰਦਰ ਬਿੱਲਾ, ਕਲੇਰ ਕੰਠ, ਰੁਪਿੰਦਰ ਹਾਂਡਾ, ਗੈਰੀ ਸੰਧੂ, ਕਮਲ ਖਾਨ, ਰੌਸ਼ਨ ਪ੍ਰਿੰਸ, ਮਾਸ਼ਾ ਅਲੀ ਆਦਿ ਆਪਣੀ ਆਵਾਜ਼ ਦੇ ਚੁੱਕੇ ਹਨ। ਗੀਤਕਾਰੀ ਦੇ ਨਾਲ-ਨਾਲ ਫ਼ਤਹਿ ਸ਼ੇਰਗਿੱਲ ਵੱਲੋਂ ਆਪਣੀ ਗਾਇਕੀ ਦਾ ਲੋਹਾ ਵੀ ਸੰਗੀਤ ਜਗਤ ਵਿੱਚ ਮਨਵਾਇਆ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *