ਵਿਧਾਇਕ ਕੁੱਟਮਾਰ ਮਾਮਲੇ ‘ਚ ਨਵਾਂ ਮੋੜ, ਐਸਡੀਐਮ ਨੇ ਖੱਡ ਨੂੰ ਦੱਸਿਆ ਕਾਨੂੰਨੀ

ss1

ਵਿਧਾਇਕ ਕੁੱਟਮਾਰ ਮਾਮਲੇ ‘ਚ ਨਵਾਂ ਮੋੜ, ਐਸਡੀਐਮ ਨੇ ਖੱਡ ਨੂੰ ਦੱਸਿਆ ਕਾਨੂੰਨੀ

ਰੋਪੜ ਆਪ ਵਿਧਾਇਕ ਕੁੱਟਮਾਰ ਮਾਮਲੇ ‘ਚ ਨਵਾਂ ਮੋੜ ਆਇਆ ਦਿਖਾਈ ਦੇ ਰਿਹਾ ਹੈ। ਅੱਜ ਅਨੰਦਪੁਰ ਸਾਹਿਬ ਦੇ ਐਸ.ਡੀ.ਐਮ ਵੱਲੋਂ ਹਰਸਾਵੇਲਾ ਦੀ ਖੱਡ, ਜਿਥੇ ਵਿਧਾਇਕ ਨਾਲ ਕੁੱਟਮਾਰ ਦੀ ਘਟਨਾ ਹੋਈ ਸੀ, ਦਾ ਜਾਇਜ਼ਾ ਲੈਣ ਤੋਂ ਬਾਅਦ ਉਸ ਖੱਡ ਨੂੰ ਬਿਲਕੁਲ ਜਾਇਜ਼ ਦੱਸਿਆ ਗਿਆ ਹੈ। ਖ਼ਬਰਾਂ ਮੁਤਬਿਕ ਐਸਡੀਐਮ ਵੱਲੋਂ ਪੰਜਾਬ ਸਰਕਾਰ ਨੂੰ ਇਸ ਖੱਡ ਬਾਰੇ ਰਿਪੋਰਟ ਵੀ ਭੇਜ ਦਿੱਤੀ ਗਈ ਹੈ। ਇਸਤੋਂ ਪਹਿਲਾਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਉਸ ਖੱਡ ਨੂੰ ਮੀਡੀਆ ਸਾਹਮਣੇ ਨਜਾਇਜ਼ ਦੱਸਿਆ ਸੀ। ਖੱਡ ‘ਤੇ ਮੌਜੂਦ ਅਜਵਿੰਦਰ ਸਿੰਘ ਅਤੇ ਉਨ੍ਹਾਂ ਨੇ ੪ ਹੋਰ ਸਾਥੀਆਂ ਵੱਲੋਂ ਸੰਦੋਆ ‘ਤੇ ਹਮਲਾ ਕੀਤਾ ਗਿਆ ਸੀ।
ਉਥੇ ਹੀ ਅੱਜ ਪੂਰੇ ਸੂਬੇ ‘ਚ ਆਪ ਪਾਰਟੀ ਦੇ ਕਾਰਕੁਨਾਂ ਵੱਲੋਂ ਵੱਡੇ ਸ਼ਹਿਰਾਂ ‘ਚ ਡੀ.ਸੀ ਦਫਤਰ ਜਾ ਕੇ ਹਮਲਾਵਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਧਰ ਚੰਡੀਗੜ੍ਹ ‘ਚ ਸੁਖਪਾਲ ਖਹਿਰਾ ਤੇ ਆਪ ਵਰਕਰਾਂ ਦਾ ਇਕ ਵਫਦ ਪੰਜਾਬ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਿਆ। ਜਿਸ ਤੋਂ ਬਾਅਦ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਜ਼ਖਮੀ ਵਿਧਾਇਕ ਸੰਦੋਆ ‘ਤੇ ਨਜਾਇਜ਼ ਹੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਪੈਸੇ ਲੈਣ ਗਏ ਸਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਇਸ ਮਾਮਲੇ ਨੂੰ ਘੁਮਾਇਆ ਜਾ ਰਿਹਾ ਹੈ।
ਪਰ ਦੂਜੇ ਪਾਸੇ ਅਨੰਦਪੁਰ ਸਾਹਿਬ ਦੇ ਐਸਡੀਐਮ ਵੱਲੋਂ ਉਸੇ ਖੱਡ ਦਾ ਜਾਇਜ਼ਾ ਲਿਆ ਗਿਆ ਅਤੇ ਉਸ ਖੱਡ ਨੂੰ ਜਾਇਜ਼ ਖੱਡ ਦੱਸਿਆ। ਐਸਡੀਐਮ ਦੀ ਜਾਂਚ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵਿਧਾਇਕ ਸੰਦੋਆ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ‘ਚ ਖੜ੍ਹਾ ਨਜ਼ਰ ਆ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *