ਬਰਗਾੜੀ ਇਨਸ਼ਾਫ ਮੋਰਚਾ 21ਵੇਂ ਦਿਨ ਦਾਖਲ, ਬਾਮਸ਼ੇਫ ਨੇ ਮੋਰਚੇ ਨੂੰ ਹਿਮਾਇਤ ਕਰਦਿਆਂ ਕਿਹਾ ਕੇ ਜਥੇਦਾਰਾਂ ਦੇ ਹੁਕਮ ਤੇ 500 ਜ਼ਿਲਿਆਂ ਵਿੱਚ ਛੇੜਾਂਗੇ ਅੰਦੋਲਨ

ss1

ਬਰਗਾੜੀ ਇਨਸ਼ਾਫ ਮੋਰਚਾ 21ਵੇਂ ਦਿਨ ਦਾਖਲ, ਬਾਮਸ਼ੇਫ ਨੇ ਮੋਰਚੇ ਨੂੰ ਹਿਮਾਇਤ ਕਰਦਿਆਂ ਕਿਹਾ ਕੇ ਜਥੇਦਾਰਾਂ ਦੇ ਹੁਕਮ ਤੇ 500 ਜ਼ਿਲਿਆਂ ਵਿੱਚ ਛੇੜਾਂਗੇ ਅੰਦੋਲਨ

ਬਰਗਾੜੀ 21 ਜੂਨ ਵਰਿੰਦਰ ਸਿੰਘ: ਬਰਗਾੜੀ ਇਨਸ਼ਾਫ ਮੋਰਚਾ ਅੱਜ 21ਵੇਂ ਦਿਨ ਵੀ ਲਗਾਤਾਰ ਜ਼ਾਰੀ ਰਿਹਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਲਗਾਤਾਰ ਮੋਰਚਾ ਬਰਗਾੜੀ ਵਿੱਚ ਜ਼ਾਰੀ ਹੈ ਜਿਸ ਵਿੱਚ ਜਥੇਦਾਰ ਮੰਡ ਸਾਹਿਬ ਲਗਾਤਾਰ ਦਿਨ ਰਾਤ ਬਰਗਾੜੀ ਵਿੱਚ ਬੈਠੇ ਹਨ ਅੱਜ ਇਨਸ਼ਾਫ ਮੋਰਚੇ ਵਿੱਚ ਬਾਬਾ ਅਮੀਰ ਸਿੰਘ ਜਵੱਦੀ ਕਲਾਂ ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਬਾਬਾ ਕੁਲਦੀਪ ਸਿੰਘ ਦਬੜੀਖਾਨਾ ਬਾਬਾ ਪਰਦੀਪ ਸਿੰਘ ਚਾਂਦਪੁਰਾ ਬਾਬਾ ਫੌਜ਼ਾ ਸਿੰਘ ਸੁਭਾਨੇ ਵਾਲੇ ਬਾਬਾ ਚਮਕੌਰ ਸਿੰਘ ਭਾਈਰੂਪਾ ਬਾਬਾ ਬੂਟਾ ਸਿੰਘ ਜੋਧਪੁਰੀ ਵੀ ਪੁੱਜੇ ਹੋਏ ਸਨ ਸਰਬੱਤ ਖਾਲਸਾ ਜਥੇਦਾਰਾਂ ਵਲੋਂ ਅੱਜ ਵਿਸ਼ਵ ਗੱਤਕਾ ਦਿਵਸ਼ ਬਰਗਾੜੀ ਦੀ ਦਾਣਾ ਮੰਡੀ ਵਿੱਚ ਮਨਾਇਆ ਜਿੱਥੇ ਬਹੁਤ ਸਾਰੀਆਂ ਗੱਤਕਾ ਟੀਮਾਂ ਪੁੱਜੀਆਂ ਹੋਈਆਂ ਸਨ ਤੇ ਜੇਤੂ ਖਿਡਾਰੀਆਂ ਨੂੰ ਜਥੇਦਾਰਾਂ ਨੇ ਇਨਾਮਾਂ ਦੀ ਵੰਡ ਕੀਤੀ ਬਹੁਤ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਗੱਤਕੇ ਦਾ ਅਨੰਦ ਮਾਣਿਆ ਇਨਸ਼ਾਫ ਮੋਰਚੇ ਵਿੱਚ ਲਗਾਤਾਰ ਸੇਵਾ ਕਰ ਰਹੇ ਜਸਕਰਨ ਸਿੰਘ ਕਾਹਨਸਿੰਘਵਾਲਾ ਗੁਰਦੀਪ ਸਿੰਘ ਬਠਿੰਡਾ ਪਰਮਜੀਤ ਸਿੰਘ ਸਹੌਲੀ ਬੂਟਾ ਸਿੰਘ ਰਣਸੀਂਹ ਗੁਰਸੇਵਕ ਸਿੰਘ ਜਵਾਹਰਕੇ ਜਸਵਿੰਦਰ ਸਿੰਘ ਸਾਹੋਕੇ ਸੁਖਦੇਵ ਸਿੰਘ ਪੰਜਗਰਾਂਈ ਰਣਜੀਤ ਸਿੰਘ ਵਾਂਦਰ ਸੁਖਰਾਜ਼ ਸਿੰਘ ਨਿਆਮੀਵਾਲਾ ਅਤੇ ਹੋਰ ਸਿੰਘ ਹਾਜ਼ਰ ਸਨ|

   ਬਾਮਸੇਫ ਦੇ ਮੁੱਖੀ ਵਾਮਨ ਮੇਸ਼ ਰਾਮ ਜੀ ਲਿੰਗਾਇਤ ਕੁਲਦੀਪ ਸਿੰਘ ਪਰਧਾਨ ਭਾਰਤ ਮੁਕਤੀ ਮੋਰਚਾ ਸਾਬਕਾ ਵਿਧਾਇਕ ਸਿੰਗਾਰਾ ਰਾਮ ਸਹੂੰਗੜਾ ਭਗਵਾਨ ਸਿੰਘ ਚੌਹਾਨ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਹਿਤ ਹਾਜ਼ਰ ਹੋਏ ਅਤੇ ਇਨਸ਼ਾਫ ਮੋਰਚੇ ਨੂੰ ਆਪਣੀ ਹਿਮਾਇਤ ਕਰਦਿਆਂ ਕਿਹਾ ਕੇ ਸਰਬੱਤ ਖਾਲਸਾ ਜਥੇਦਾਰ ਸਹਿਬਾਨ ਸਾਨੂੰ ਹੁਕਮ ਕਰਨ ਤਾ ਅਸੀ ਭਾਰਤ ਦੇ 500 ਜ਼ਿਲਿਆਂ ਵਿੱਚ ਅੰਦੋਲਨ ਛੇੜ ਦੇਵਾਂਗੇ ਪੰਥਕ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਭਾਈ ਮੋਹਕਮ ਸਿੰਘ ਪਰੋਫੈਸ਼ਰ ਮੋਹਿੰਦਰਪਾਲ ਸਿੰਘ ਵੱਸਣ ਸਿੰਘ ਜ਼ਫਰਵਾਲ ਅਮਰੀਕ ਸਿੰਘ ਬੱਲੋਵਾਲ ਹਰਪਾਲ ਸਿੰਘ ਕੁੱਸਾ ਕਰਮ ਸਿੰਘ ਭੋਈਆਂ ਸਰਪੰਚ ਕੁਲਵਿੰਦਰ ਸਿੰਘ ਸੋਢੀਵਾਲਾ ਗੁਰਚਰਨ ਸਿੰਘ ਭੁੱਲਰ ਤਰਲੋਕ ਸਿੰਘ ਡੱਲਾ ਭੁਪਿੰਦਰ ਸਿੰਘ ਹਰਵਿੰਦਰ ਸਿੰਘ ਨਾਰੰਗਵਾਲ ਬਲਰਾਜ ਸਿੰਘ ਮੋਗਾ ਵੀ ਪੁੱਜੇ ਹੋਏ ਸਨ ਅੱਜ ਕਥਾ ਕੀਰਤਨ ਰਾਹੀਂ ਢਾਡੀ ਸਾਧੂ ਸਿੰਘ ਧੰਮੂ ਢਾਡੀ ਬਲਵਿੰਦਰ ਸਿੰਘ ਆਲਮ ਢਾਡੀ ਰਣਜੀਤ ਸਿੰਘ ਮੌੜ ਮੰਡੀ ਕਵੀਸ਼ਰ ਰੋਸ਼ਨ ਸਿੰਘ ਰੋਸ਼ਨ ਬੱਧਨੀ ਕਲਾਂ ਢਾਡੀ ਦਰਸ਼ਨ ਸਿੰਘ ਦਲੇਰ ਨੇ ਸਿੱਖ ਸੰਗਤਾਂ ਨੂੰ ਗੁਰੂਘਰ ਨਾਲ ਜੋੜਿਆ ਗੁਰਦੁਆਰਾ ਕੌਲਸਰ ਡੇਰਾ ਬਾਬਾ ਰਾਮ ਪਰਕਾਸ਼ ਬਰਗਾੜੀ ਇਟਲੀ ਬੈਲਜ਼ੀਅਮ ਅਕਾਲੀ ਦਲ ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਬਾਬਾ ਕੁਲਵੰਤ ਸਿੰਘ ਗੰਗਸਰ ਜੈਤੋ ਪਿੰਡ ਗੰਧਾਰਾ ਡੋਡ ਸੰਮੇਵਾਲੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਅੱਜ ਵੀ ਅਤੁੱਟ ਕੀਤੀ ਗਈ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵਲੋਂ ਮੋਰਚੇ ਦੀ ਸਫਲਤਾ ਤੱਕ ਪੱਕੇ ਤੌਰਤੇ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *