ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 68ਵੀਂ ਬਰਸੀ 24 ਜੂਨ ਨੂੰ ਵੱਡੇ ਪੱਧਰ ਤੇ ਮਨਾਈ ਜਾਵੇਗੀ

ss1

ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 68ਵੀਂ ਬਰਸੀ 24 ਜੂਨ ਨੂੰ ਵੱਡੇ ਪੱਧਰ ਤੇ ਮਨਾਈ ਜਾਵੇਗੀ

ਨਿਊਯਾਰਕ , 20 ਜੂਨ ( ਰਾਜ ਗੋਗਨਾ )— ਬ੍ਰਾਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲ਼ਿਆਂ ਦੀ 68ਵੀਂ ਸਲਾਨਾ ਬਰਸੀ 24 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ 118 ਸਟੀ੍ਰਟ 95 ਐਵਨਿਉ ਵਿਖੇ ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਤੇ ਹੋਰ ਜਥਬੰਦੀਆਂ ਦੇ ਸਾਂਝੇ ਸੰਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲ਼ਿਆਂ ਦੀ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਭਾਵਨਾਂ ਨਾਲ ਮਨਾਈ ਜਾ ਰਹੀ ਹੈ ।ਇਸ ਮੌਕੇ ਗੁਰਦੁਅਰਾ ਸਾਹਿਬ ਵਿਖੇ ਸੁਸਾਇਟੀ ਵੱਲੋਂ 22 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ-ਪਾਠ ਆਰੰਭ ਹੋਣਗੇ ਅਤੇ 24 ਜੂਨ ਦਿਨ ਐਤਵਾਰ 9:30 ਨੂੰ ਭੋਗ ਪਾਏ ਜਾਣਗੇ ਅਤੇ ਦੀਵਾਨ ਸਜਾਏ ਜਾਣਗੇ ਕੀਰਤਨ ਕਥਾ ਤੇ ਵਿਚਾਰ ਹੋਵੇਗੀ ਅਤੇ ਵੱਖ ਵੱਖ ਤਰਾਂ ਦੇ ਸਟਾਲ ਤੇ ਬੱਚਿਆਂ ਲਈ ਪੰਗੂੜੇ ਤਿੰਨ ਦਿਨ ਚੱਲਣਗੇ ਆਪ ਸਭਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਹਿਤ ਪਹੁੰਚ ਕੇ ਗੁਰੂ ਘਰ ਗੁਰੂ ਦੇ ਚਰਨਾ ਵਿੱਚ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

print
Share Button
Print Friendly, PDF & Email

Leave a Reply

Your email address will not be published. Required fields are marked *