ਬੱਸ ਬੇਕਾਬੂ ਹੋ ਕੇ ਫੁੱਟਪਾਥ ਤੇ ਚੜੀ, 2 ਵਿਕਤੀਆ ਨੂੰ ਦਰੜਿਆ

ss1

ਬੱਸ ਬੇਕਾਬੂ ਹੋ ਕੇ ਫੁੱਟਪਾਥ ਤੇ ਚੜੀ, 2 ਵਿਕਤੀਆ ਨੂੰ ਦਰੜਿਆ

Jandiala-Guru-Bus-Accident-Amritsar

ਜੰਡਿਆਲਾ ਗੁਰੂ, 20 ਜੂਨ, 2018: ਅੱਜ ਸਵੇਰੇ ਕਰੀਬ 3 ਵੱਜੇ ਜੰਡਿਆਲਾ ਗੁਰੂ  ਦੇ ਕੋਲ ਪੈਂਦੇ ਪਿੰਡ ਮੱਲੀਆਂ  ਨੇੜੇ ਜੀ ਟੀ ਰੋਡ  ਤੇ ਦਿੱਲੀ ਤੋਂ ਆ ਰਹੀ  ਅੰਮ੍ਰਿਤਸਰ ਡਿਪੂ ਨੰਬਰ 2 ਦੀ ਬੱਸ ਨੰਬਰ ਪੀ ਬੀ 02 ਬੀ ਯੂ 9750 ਜੋ ਪਿੰਡ ਮੱਲੀਆਂ ਜੀ ਟੀ  ਰੋਡ ਤੇ ਦਿੱਲੀ ਵੱਲੋਂ ਆ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਤੇ ਬਣੇ ਫੁੱਟਪਾਥ ਤੇ ਦੋ ਵਿਕਤੀਆ ਜੋ ਕਿ ਰਿਕਸ਼ੇ ਉਪਰ ਸੌਂ ਰਹੇ ਸਨ ਨੂੰ ਦਰੜਦੀ ਹੋਈ ਕਰੀਬ 50 ਫੁੱਟ ਦੀ ਦੂਰੀ ਤੇ ਗ੍ਰਿਲਾ ਨੂੰ ਤੋੜਦੀ ਹੋਈ ਰੁਕੀ ।ਇਹ ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਰਿਕਸ਼ਾ ਵੀ ਬੱਸ ਥੱਲੇ ਆ ਕੇ ਚਕਨਾਚੂਰ ਹੋ ਗਿਆ ।ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ।  ਜਦਕਿ ਤੜਜੇ ਹਨੇਰਾ ਹੋਣ ਕਰਕੇ ਇਸ ਵਿੱਚ ਹੋਰ ਕੌਣ ਜ਼ਖਮੀ ਹੋਇਆ ਇਸਦੀ ਜਾਣਕਾਰੀ ਨਹੀਂ ਮਿਲੀ । ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ ਐਸ ਆਈ ਸਰਵਣ ਸਿੰਘ ਨੇ ਦੱਸਿਆ ਕਿ ਬਸ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਮਰਣ ਵਾਲਿਆ ਕੋਈ ਸ਼ਨਾਖਤੀ ਸਬੂਤ ਨਾ ਮਿਲਣ ਕਾਰਣ ਉਨ੍ਹਾਂ ਦੀ ਸ਼ਿਨਾਖਤ ਨਹੀਂ ਹੋ ਸਕੀ।

print
Share Button
Print Friendly, PDF & Email

Leave a Reply

Your email address will not be published. Required fields are marked *