ਤਾਪਸੀ ਪੰਨੂ ਨਾਲ ‘ਇਸ਼ਕ ਦੀ ਬਾਜ਼ੀਆਂ’ ਲਗਾ ਰਿਹਾ ਦਿਲਜੀਤ

ss1

ਤਾਪਸੀ ਪੰਨੂ ਨਾਲ ‘ਇਸ਼ਕ ਦੀ ਬਾਜ਼ੀਆਂ’ ਲਗਾ ਰਿਹਾ ਦਿਲਜੀਤ

ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਪੰਜਾਬੀ ਗਾਣਿਆਂ ਤੇ ਫ਼ਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਸ ਨੇ ਫ਼ਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ’ਚ ਐਂਟਰੀ ਕੀਤੀ ਤੇ ਅੱਜ  ਉਹ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੇ ਵੀ ਸਟਾਰ ਬਣ ਗਿਆ ਹੈ।

ਦਿਲਜੀਤ ਜਲਦੀ ਹੀ ‘ਸੂਰਮਾ’ ਫ਼ਿਲਮ ’ਚ ਨਜ਼ਰ ਆਵੇਗਾ। ਇਸ ਫ਼ਿਲਮ ’ਚ ਉਸ ਨੇ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। ਆਪਣੇ ਕੰਮ ਤੇ ਗਾਣਿਆਂ ਕਰ ਕੇ ਦਿਲਜੀਤ ਨੇ ਜਲਦੀ ਹੀ ਚੰਗਾ ਫੈਨ ਬੇਸ ਤਿਆਰ ਕਰ ਲਿਆ ਹੈ। ਆਪਣੀ ਐਕਟਿੰਗ ਤੇ ਸਿੰਗਿੰਗ ਨਾਲ ਦਿਲਜੀਤ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਿਆ ਹੈ।

‘ਸੂਰਮਾ’ ਫ਼ਿਲਮ ‘ਚ ਦਿਲਜੀਤ ਨਾਲ ਤਾਪਸੀ ਪੰਨੂ ਸਕਰੀਨ ਸ਼ੇਅਰ ਕਰ ਰਹੀ ਹੈ। ਹਾਲ ਹੀ ’ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਤੇ ਹੁਣ ਫ਼ਿਲਮ ਦਾ ਪਹਿਲਾਂ ਗੀਤ ਰਿਲੀਜ਼ ਹੋ ਗਿਆ ਹੈ। ਗਾਣੇ ਦੇ ਬੋਲ ਨੇ ‘ਇਸ਼ਕ ਦੀ ਬਾਜ਼ੀਆਂ’, ਜੋ ਇੱਕ ਰੋਮਾਂਟਿਕ ਗੀਚ ਹੈ ਜਿਸ ’ਚ ਦਿਲਜੀਤ ਤੇ ਤਾਪਸੀ ਦੀ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ।

ਗਾਣੇ ਨੂੰ ਦਿਲਜੀਤ ਨੇ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ ਤੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਦਿਲਜੀਤ ਨੇ ਲਿਖਿਆ ਹੈ, ‘ਇਸ਼ਕ ਦੀ ਬਾਜ਼ੀਆਂ ਲਾਓ ਰੋਮਾਂਟਿਕ ਫੀਲਿੰਗਾਂ, ਕਿਉਂਕਿ ਸਾਡੇ ਸੰਦੀਪ ਭਾਜੀ ਬਹੁਤ ਰੋਮਾਂਟਿਕ ਹਨ ਤੇ ਹਾਂ ਫੀਲਿੰਗਸ ’ਚ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲ ਜਾਣਾ, ਗਾਣਾ ਪੂਰਾ ਰੱਖਣਾ ਚਾਹਿਦਾ ਸੀ…। ਮਜ਼ਾ ਆਉਣ ਲੱਗਦਾ ਹੇ ਤਾਂ ਗਾਣਾ ਖ਼ਤਮ ਹੋ ਜਾਂਦਾ ਹੈ’।

ਗਾਣੇ ਦੀ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੋਨੋਂ ਹਾਕੀ ਖੇਡਦੇ-ਖੇਡਦੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਹਨ। ਇਸ ਸੋਂਗ ਦੇ ਬੋਲ ਹੀ ਇਸ ਦੀ ਖੂਬਸੂਰਤੀ ਹਨ, ਜਿਨ੍ਹਾਂ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ। ਗਾਣੇ ਦੇ ਬੋਲ ਗੁਲਜ਼ਾਰ ਸਾਹਿਬ ਨੇ ਲਿਖੇ ਹਨ।

ਗੁਰਭਿੰਦਰ ਸਿੰਘ ਗੁਰੀ
9915727311
print
Share Button
Print Friendly, PDF & Email

Leave a Reply

Your email address will not be published. Required fields are marked *