ਰਿਲਾਇੰਸ ਜਿਓ ਨੇ ਪੇਸ਼ ਕੀਤਾ ਇਹ ਨਵਾਂ ਪਲਾਨ, ਰੋਜ਼ਾਨਾ ਮਿਲੇਗਾ 4.5GB ਡਾਟਾ

ss1

ਰਿਲਾਇੰਸ ਜਿਓ ਨੇ ਪੇਸ਼ ਕੀਤਾ ਇਹ ਨਵਾਂ ਪਲਾਨ, ਰੋਜ਼ਾਨਾ ਮਿਲੇਗਾ 4.5GB ਡਾਟਾ

ਰਿਲਾਇੰਸ ਜਿਓ ਨੇ ਹਾਲ ਹੀ ‘ਚ ਆਪਣਾ ਨਵਾਂ ਆਫਰ ਡੱਬਲ ਧਮਾਕਾ ਦਾ ਐਲਾਨ ਕੀਤਾ ਹੈ ਜੋ ਇਕ ਲਿਮਟਿਡ ਪੀਰੀਅਡ ਆਫਰ ਹੈ। ਇਸ ਆਫਰ ‘ਚ ਰਿਲਾਇੰਸ ਜਿਓ ਦੇ ਹਰ ਪਲਾਨ ‘ਚ ਪਹਿਲੇ ਮਿਲਣ ਵਾਲੇ ਡਾਟਾ ਤੋਂ 1.5 ਜੀ.ਬੀ. ਡਾਟਾ ਜ਼ਿਆਦਾ ਦਿੱਤਾ ਜਾ ਰਿਹਾ ਹੈ।

ਇਸ ਤਰ੍ਹਾਂ ਕੰਪਨੀ ਨੇ 149 ਰੁਪਏ ਅਤੇ 399 ਰੁਪਏ ਵਾਲੇ ਪਲਾਨ ‘ਚ ਮਿਲਣ ਵਾਲਾ ਡਾਟਾ 3ਜੀ.ਬੀ. ਰੋਜ਼ਾਨਾ ਕਰ ਦਿੱਤਾ ਹੈ ਪਰ ਹੁਣ ਸਭ ਤੋਂ ਦਿਲਚਸਪ ਹੈ ਰਿਲਾਇੰਸ ਜਿਓ ਦਾ 299 ਰੁਪਏ ਵਾਲਾ ਪਲਾਨ। ਇਸ ਆਫਰ ਨਾਲ ਹੀ ਹੁਣ 299 ਰੁਪਏ ਵਾਲਾ ਪਲਾਨ ‘ਚ 4.5 ਜੀ.ਬੀ. ਡਾਟਾ ਰੋਜ਼ਾਨਾ ਮਿਲੇਗਾ।

ਰਿਲਾਇੰਸ ਜਿਓ ਦੇ 299 ਰੁਪਏ ਵਾਲੇ ਪਲਾਨ ਅਨਲਿਮਟਿਡ ਵੌਇਸ ਕਾਲ, 100 ਮੈਸੇਜ ਤੇ 4.5 ਜੀ.ਬੀ. ਡਾਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ‘ਚ ਜਿਓ ਟੀ.ਵੀ. ਐਕਸੈੱਸ ਵੀ ਦਿੱਤਾ ਜਾ ਰਿਹਾ ਹੈ ਜਿਸ ‘ਤੇ ਯੂਜ਼ਰਸ ਫੀਫੀ 2018 ਦੀ ਲਾਈਵ ਸਟਰੀਮਿੰਗ ਦੇਖ ਸਕਦੇ ਹਨ।

ਜਿਓ ਦੇ 299 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ‘ਚ 3ਜੀ.ਬੀ. ਡਾਟਾ ਦਿੱਤਾ ਜਾ ਰਿਹਾ ਸੀ ਪਰ ਡੱਬਲ ਧਮਾਕਾ ਆਫਰ ‘ਚ ਰੋਜ਼ਾਨਾ 1.5 ਜੀ.ਬੀ. ਡਾਟਾ ਐਕਸਟਰਾ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ 299 ਰੁਪਏ ‘ਚ ਯੂਜ਼ਰਸ ਨੂੰ 4.5ਜੀ.ਬੀ. ਡਾਟਾ ਹੁਣ ਰੋਜ਼ਾਨਾ ਮਿਲੇਗਾ।

ਇਸ ਤਰ੍ਹਾਂ ਪਲਾਨ ‘ਚ ਗਾਹਕਾਂ ਨੂੰ 126 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਅਨਲਿਮਟਿਡ ਕਾਲ ਅਤੇ ਮੈਸੇਜ 28 ਦਿਨਾਂ ਦੀ ਮਿਆਦ ਨਾਲ ਦਿੱਤਾ ਜਾ ਰਿਹਾ ਹੈ। ਯਾਦ ਰਹੇ ਇਹ ਆਫਰ 30 ਜੂਨ ਤੱਕ ਕੀਤੇ ਗਏ ਰੀਚਾਰਜ ‘ਤੇ ਮਿਲੇਗਾ।

print
Share Button
Print Friendly, PDF & Email