ਵਾਤਾਵਰਣ ਨੂੰ ਹਰਿਆਂ ਭਰਿਆਂ ਕਰਨ ਲਈ ਪੋਦਿਆਂ ਦਾ ਲਗਾਇਆ ਲੰਗਰ

ss1

ਵਾਤਾਵਰਣ ਨੂੰ ਹਰਿਆਂ ਭਰਿਆਂ ਕਰਨ ਲਈ ਪੋਦਿਆਂ ਦਾ ਲਗਾਇਆ ਲੰਗਰ

ਰਾਮਪੁਰਾ ਫੂਲ ,18 ਜੂਨ (ਦਲਜੀਤ ਸਿੰਘ ਸਿਧਾਣਾ): ਸ਼ਹੀਦਾ ਦੇ ਸਰਤਾਜ਼ ਸਾਹਿਬ ਸ੍ਰੀ ਗੁਰੂ ਅਰਜ਼ਨ ਦੇਵ ਜੀ ਦਾ ਸਹੀਦੀ ਦਿਹਾੜਾ ਨਿਵੇਕਲੇ ਤਰੀਕੇ ਨਾਲ ਮਨਾਇਆ ਗਿਆ । ਨੇੜਲੇ ਪਿੰਡ ਕਰਾੜਵਾਲਾ ਵਿਖੇ ਭਗਤ ਪੂਰਨ ਸਿੰਘ ਸੇਵਾ ਸੋਸਾਇਟੀ ਤੇ ਵਣ ਮੰਡਲ ਰਾਮਪੁਰਾ ਦੇ ਸਹਿਯੋਗ ਨਾਲ ਤੰਦਰੁਸਤ ਪੰਜਾਬ , ਘਰ ਘਰ ਹਰਿਆਵਲ ਲਹਿਰ ਤਹਿਤ ਆਖੰਡ ਪਾਠ ਦੇ ਭੋਗ ਉਪਰੰਤ ਪੋਦਿਆਂ ਦਾ ਲੰਗਰ ਲਗਾਇਆ ਗਿਆ । ਜਿਸ ਵਿੱਚ ਨਿੰਮ, ਟਾਹਲੀ, ਤੂਤ, ਗੁਲਮੋਹਰ, ਜਾਮਣ, ਅਮਲਤਾਸ ਦੇ ਰੁੱਖ ਵੰਡੇ ਗਏ ਤੇ ਪ੍ਰਣ ਕਰਵਾਇਆ ਕਿ ਹਰਕੇ ਪਰਿਵਾਰ ਇੱਕ ਦਰੱਖਤ ਲਗਾਕੇ ਉਸਦੀ ਸੰਭਾਲ ਕਰੇਗਾ । ਇਸ ਮੋਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਜੀਵਨ ਸਿੰਘ ਤੇ ਜਗਸੀਰ ਸਿੰਘ ਵੱਲੋ ਸਾਂਝੇ ਬਿਆਨ ਵਿੱਚ ਦੱਸਿਆ ਗਿਆ ਕਿ ਇਸ ਤਰਾਂ ਦੇ ਲੰਗਰ ਨਿਰੰਤਰ ਲਗਾਏ ਜਾਣਗੇ ਆਉਣ ਵਾਲੀ ਬਰਸਾਤ ਰੁੱਤ ਵਿੱਚ ਪਿੰਡ ਦੇ ਚੋਗਿਰਦੇ ਨੂੰ ਪੂਰਾ ਹਰਿਆ ਭਰਿਆਂ ਬਣਾ ਦਿੱਤਾ ਜਾਵੇਗਾ ਸੋ ਵਾਤਾਵਰਣ ਪ੍ਰਤੀ ਚਿੰਤਿਤ ਬੁੱਧੀਜਿਵੀ ਵਰਗ ਘਰ ਘਰ ਹਰਿਆਵਲ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ । ਇਸ ਮੋਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ, ਨਛੱਤਰ ਸਿੰਘ ਖਜਾਨਚੀ, ਜੀਤ ਸਿੰਘ, ਬਲਜੀਤ ਸਿੰਘ ਦਰੋਗਾ, ਗੁਰਜੀਵਨ ਸਿੰਘ ਢਾਡੀ, ਪਾਲ ਸਿੰਘ, ਲਵਪ੍ਰੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ , ਨਵਜੋਤ ਸਿੰਘ, ਮਾ: ਨਛੱਤਰ ਸਿੰਘ, ਗੁਰਲਾਲ ਸਿੰਘ, ਦਰਸ਼ਨ ਸਿੰਘ, ਆਦਿ ਨਗਰ ਨਿਵਾਸੀ ਸਾਮਲ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *