ਕਸਬਾ ਖਿਲਚੀਆਂ ਦੇ ਨਜਦੀਕ ਜੀ ਟੀ ਰੋਡ ਤੇ ਇਕ ਸਕਾਰਪੀਉ ਗੱਡੀ ਦਾ ਖੜੇ ਟਰਾਲੇ ਨਾਲ ਟਕਾਉਣ ਨਾਲ ਭਿਆਨਕ ਹਾਦਸਾ

ss1

ਕਸਬਾ ਖਿਲਚੀਆਂ ਦੇ ਨਜਦੀਕ ਜੀ ਟੀ ਰੋਡ ਤੇ ਇਕ ਸਕਾਰਪੀਉ ਗੱਡੀ ਦਾ ਖੜੇ ਟਰਾਲੇ ਨਾਲ ਟਕਾਉਣ ਨਾਲ ਭਿਆਨਕ ਹਾਦਸਾ
ਤਿੰਨ ਮਰਦ ਤਿੰਨ ਔਰਤਾਂ ਅਤੇ ਇਕ 2 ਸਾਲਾ ਬੱਚੇ ਸਮੇਤ ਸੱਤਾਂ ਦੀ ਮੌਤ
ਇਕ ਛੋਟਾ ਤਿੰਨ ਸਾਲਾ ਬੱਚਾ ਗੰਭੀਰ ਜਖਮੀ ਹਸਪਤਾਲ ਵਿਚ ਦਾਖਲ

ਜੰਡਿਆਲਾ ਗੁਰੂ – 18 ਜੂਨ ( ਵਰਿੰਦਰ ਸਿੰਘ): ਕਸਬਾ ਖਿਲਚੀਆਂ ਦੇ ਨਜਦੀਕ ਜੀ ਟੀ ਰੋਡ ਤੇ ਸਥਿਤ ਪਿੰਡ ਫੱਤੂਵਾਲ ਸੰਧੂ ਮੱਲੀ ਢਾਬੇ ਦੇ ਸਾਹਮਣੇ ਸੜਕ ਤੋਂ ਇਕ ਪਾਸੇ ਖੜੇ ਟਰਾਲੇ ਵਿਚ ਸਕਾਰਪੀਉ ਗੱਡੀ ਦੇ ਟਕਰਾਉਣ ਕਾਰਣ ਬਹੁਤ ਭਿਆਨਕ ਹਾਦਸਾ ਵਾਪਰਿਆ।ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਸਵਰੇ ਪੌਣੇ ਪੰਜ ਵਜੇ ਦੇ ਲੱਗਭੱਗ ਇਕ ਤੇਜ ਰਫਤਾਰ ਸਕਾਰਪੀਉ ਗੱਡੀ ਨੰਬਰ ਐਚ ਆਰ 19 ਜੇ 6831 ਅੰਮ੍ਰਿਤਸਰ ਵਾਲੇ ਪਾਸੇ ਤੌਂ ਜਲੰਧਰ ਵੱਲ ਜਾ ਰਹੀ ਸੀ।ਢਾਬੇ ਦੇ ਸਾਹਮਣੇ ਸੜਕ ਤੋਂ ਪਾਸੇ ਇਕ ਟਰਾਲਾ ਨੰਬਰ ਪੀ ਬੀ 06 ਐਮ 2299 ਖੜਾ ਸੀ।ਸਕਾਰਪੀਉ ਗੱਡੀ ਬੇਕਾਬੂ ਹੋਕੇ ਟਰਾਲੇ ਦੇ ਪਿਛਲੇ ਪਾਸੇ ਇੰਨੇ ਜਿਆਦਾ ਜੋਰ ਨਾਲ ਟਕਰਾਈ ਕਿ ਉਸ ਵਿਚ ਸਵਾਰ ਤਿੰਨ ਮਰਦ ਤਿੰਨ ਔਰਤਾਂ ਇਕ ਦੋ ਸਾਲ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਇਕ ਤਿੰਨ ਸਾਲ ਦਾ ਬੱਚਾ ਗੰਭੀਰ ਹਾਲਤ ਵਿਚ ਜਖਮੀ ਹੋ ਗਿਆ ਜਿਸ ਨੂੰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਅੰਮ੍ਰਿਤਸਰ ਹਸਪਤਾਲ ਭੇਜ ਦਿਤਾ ਹੈ।ਮ੍ਰਿਤਕਾਂ ਦੀ ਪਛਾਣ ਅਰਵਿੰਦ ਸ਼ਰਮਾਂ ਪੁਤਰ ਐਸ ਡੀ ਸ਼ਰਮਾ,ਸਵਿਤਾ ਪਤਨੀ ਅਰਵਿੰਦ ਸ਼ਰਮਾਂ,ਮਨੀ ਸ਼ਰਮਾਂ ਪੁਤਰ ਅਤੇ ਸ਼ਿਵਾਂਸੂ ਸ਼ਰਮਾਂ,ਪੁਤਰੀ ਅਰਵਿੰਦ ਸ਼ਰਮਾਂ ਵਿਪਨ ਗਾਰਡਨ ਅਮਨ ਵਿਹਾਰ ਦਿਲੀ ਦੇ ਰਹਿਣ ਵਾਲੇ ਸਨ।ਸੁਨੀਲ ਅਤੇ ਉਸਦੀ ਪਤਨੀ ਪੂਨਮ ਹਰਿਆਣਾ ਦੇ ਰਹਿਣ ਵਾਲੇ ਸਨ।ਮ੍ਰਿਤਕ ਛੋਟੇ ਬੱਚੇ ਅਤੇ ਹਸਪਤਾਲ ਵਿਚ ਦਾਖਲ ਜਖਮੀ ਬੱਚੇ ਦੇ ਨਾਮ ਦਾ ਪਤਾ ਨਹੀਂ ਲਗ ਸਕਿਆ।ਡੀ ਐਸ ਪੀ ਸ੍ਰ ਲਖਵਿੰਦਰ ਸਿੰਘ ਮੱਲ੍ਹ ਬਾਬਾ ਬਕਾਲਾ,ਐਸ ਐਚ ਓ ਸ੍ਰ ਅਵਤਾਰ ਸਿੰਘ ਥਾਣਾਂ ਖਿਲਚੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾਂ ਸਥਾਨ ਦਾ ਜਾਇਜਾ ਲਿਆ ਅਤੇ ਦੋਹਾਂ ਵਾਹਨਾਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਵਿਚ ਲੈਕੇ ਅਗਲੇਰੀ ਕਨੂੰਨੀ ਕਾਰਵਾਈ ਅਰੰਭ ਕਰ ਦਿਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *