ਅਮਰੀਕਾ ਦੀਆਂ ਗੁਰੂ ਘਰ ਦੀਆਂ ਕਮੇਟੀਆਂ, ਤੋ ਇਲਾਵਾ ਹੋਰ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਭਾਈ ਧਿਆਨ ਸਿੰਘ ਮੰਡ ਦੀ ਡੱਟਵੀ ਹਿਮਾਇਤ ਚ’ ਨਿੱਤਰੀਆਂ

ss1

ਅਮਰੀਕਾ ਦੀਆਂ ਗੁਰੂ ਘਰ ਦੀਆਂ ਕਮੇਟੀਆਂ, ਤੋ ਇਲਾਵਾ ਹੋਰ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਭਾਈ ਧਿਆਨ ਸਿੰਘ ਮੰਡ ਦੀ ਡੱਟਵੀ ਹਿਮਾਇਤ ਚ’ ਨਿੱਤਰੀਆਂ

ਨਿਊਯਾਰਕ, 18 ਜੂਨ ( ਰਾਜ ਗੋਗਨਾ )—ਬੀਤੇ ਦਿਨ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਬਰਗਾੜੀ ਕਾਂਡ ਦੇ ਇਨਸਾਫ ਲਈ ਅਣਮਿੱਥੇ ਸਮੇਂ ਲਈ ਬਰਗਾੜੀ ਵਿਖੇਂ ਸਾਂਤਮਈ ਧਰਨੇ ਤੇ ਬੈਠੇ 18ਵੇਂ ਦਿਨ ਚ’ ਪ੍ਰਵੇਸ਼ ਹੋਏ ਧਰਨੇ ਦੀ ਨਿਊਯਾਰਕ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਅਤੇ ਸਮੂੰਹ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨ ਦੀਆ ਸਮੂੰਹ ਜਥੇਬੰਦੀਆ ਦੀ ਇਕ ਸਾਂਝੀ ਮੀਟਿੰਗ ਗੁਰੂ ਘਰ ਵਿਖੇ ਹੋਈ। ਜਿਸ ਵਿੱਚ ਬਰਗਾੜੀ ਵਿੱਚ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋ ਕੌਮ ਦੇ ਹਿੱਤਾ ਵਿੱਚ ਲਾਏ ਗਏ ਮੋਰਚੇ ਨੂੰ ਪੂਰਨ ਹਿਮਾਇਤ ਦੇਣ ਲਈ ਸਰਬਸੰਮਤੀ ਨਾਲ ਇਕ ਲਿਖਤੀ ਮਤਾ ਪਾਸ ਕੀਤਾ ਗਿਆ।ਮਤੇ ਚ’ ਬੁਲਾਰਿਆਂ ਨੇ ਗੁਰੂੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ , ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ, ਬਹਿਬਲ੍ਹ ਕਲਾਂ ਚ’ਹੋਏ ਸ਼ਹੀਦ ਸਿੰਘਾਂ ਦੇ ਇਨਸਾਫ ਲਈ ਭਾਈ ਧਿਆਨ ਸਿੰਘ ਮੰਡ ਦੁਆਰਾ ਲਾਏ ਗਏ ਇਨਸਾਫ ਮੋਰਚੇ ਦੀ ਪੂਰੀ ਡੱਟ ਕੇ ਹਮਾਇਤ ਕੀਤੀ ਅਤੇ ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਦੇ ਸਮੂੰਹ ਗੁਰੂ ਘਰਾਂ ਦੀਆਂ ਜਥੇਬੰਦੀਆਂ ਤੋ ਇਲਾਵਾਂ ਅਮਰੀਕਾ ਦੀਆਂ ਹੋਰ ਧਾਰਮਿਕ ਅਤੇ ਸਿਆਸੀ ਜਥੇਬੰਦੀਆ ਭਾਈ ਧਿਆਨ ਸਿੰਘ ਮੰਡ ਦੇ ਨਾਲ ਹਨ ।

print
Share Button
Print Friendly, PDF & Email