ਗਾਇਕ ਡੈਵੀ ਦਾ ਨਵਾਂ ਕਮੈਡੀ ਗੀਤ ‘ਦੰਦ ਬਾਹਰ ਨੂੰ’ ਰਿਲੀਜ਼ ਹੁੰਦੇ ਹੀ ਚੜ੍ਹਿਆ ਲੋਕਾਂ ਦੀ ਜ਼ੁਬਾਨ ‘ਤੇ, ਖੱਟੀ ਵਾਹ-ਵਾਹ

ss1

ਗਾਇਕ ਡੈਵੀ ਦਾ ਨਵਾਂ ਕਮੈਡੀ ਗੀਤ ‘ਦੰਦ ਬਾਹਰ ਨੂੰ’ ਰਿਲੀਜ਼ ਹੁੰਦੇ ਹੀ ਚੜ੍ਹਿਆ ਲੋਕਾਂ ਦੀ ਜ਼ੁਬਾਨ ‘ਤੇ, ਖੱਟੀ ਵਾਹ-ਵਾਹ

ਚੰਡੀਗੜ੍ਹ 17 ਜੂਨ (ਜਵੰਦਾ) ਪੰਜਾਬੀ ਗਾਇਕ ਡੈਵੀ ਦਾ ਨਵਾਂ-ਨਕੌਰ ਕਮੈਡੀ ਗੀਤ ‘ਦੰਦ ਬਾਹਰ ਨੂੰ’ ਹਾਲ ਹੀ ‘ਚ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਗਾਇਕ ਡੈਵੀ ਚੰਗੀ ਵਾਹ-ਵਾਹ ਖੱਟਦੇ ਨਜ਼ਰ ਆ ਰਹੇ ਹਨ।ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਡੈਵੀ ਦੇ ਮਨੈਜਰ ਦੀਪਕ ਸਡਾਨਾ ਨੇ ਦੱਸਿਆ ਕਿ ਗੀਤ ਦੇ ਬੋਲ ਗੀਤਕਾਰ ਰਮਨ ਸੰਧੀ ਦੇ ਲਿਖੇ ਹਨ ਅਤੇ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਗੁੁਰੀ ਬਖਸ਼ ਨੇ ਸ਼ਿੰਗਾਰਿਆ ਹੈ ਜਦ ਕਿ ਵੀਡੀਓ ਰਮਨ ਸੰਧੀ ਵਲੋਂ ਸੂਟ ਕੀਤਾ ਗਿਆ ਹੈ। ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਅਤੇ ਜਸਵੀਰਪਾਲ ਸਿੰਘ ਦੀ ਪੇਸ਼ਕਸ਼ ਇਸ ਗੀਤ ਗਾਇਕ ਡੈਵੀ ਦੇ ਮਸ਼ਹੂਰ ਗਾਇਕ ਹਰਮਨ ਚੀਮਾ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *